Hindi
ਐਨ ਐਚ ਏ ਆਈ (1)

ਵਿਧਾਇਕ ਗਰੇਵਾਲ ਵੱਲੋਂ ਐਨ.ਐਚ.ਏ.ਆਈ. ਦੀ ਟੀਮ ਨਾਲ ਹਲਕਾ ਪੂਰਬੀ ਦੇ ਨਾਲ ਲੱਗਦੇ ਹਾਈਵੇ ਦਾ ਦੌਰਾ* ਐਸ.ਡੀ.ਐਮ. ਜਸਲੀਨ ਕੌ

ਵਿਧਾਇਕ ਗਰੇਵਾਲ ਵੱਲੋਂ ਐਨ.ਐਚ.ਏ.ਆਈ. ਦੀ ਟੀਮ ਨਾਲ ਹਲਕਾ ਪੂਰਬੀ ਦੇ ਨਾਲ ਲੱਗਦੇ ਹਾਈਵੇ ਦਾ ਦੌਰਾ* ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਵੀ ਰਹੇ ਮੌਜੂਦ

ਵਿਧਾਇਕ ਗਰੇਵਾਲ ਵੱਲੋਂ ਐਨ.ਐਚ.ਏ.ਆਈ. ਦੀ ਟੀਮ ਨਾਲ ਹਲਕਾ ਪੂਰਬੀ ਦੇ ਨਾਲ ਲੱਗਦੇ ਹਾਈਵੇ ਦਾ ਦੌਰਾ*
ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਵੀ ਰਹੇ ਮੌਜੂਦ
- ਬਾਕੀ ਰਹਿੰਦੇ ਕਾਰਜ਼ਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ – ਦਲਜੀਤ ਸਿੰਘ ਗਰੇਵਾਲ ਭੋਲਾ

ਲੁਧਿਆਣਾ, 18 ਅਗਸਤ (2025) - ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ (ਐਨ.ਐਚ.ਏ.ਆਈ.) ਦੀ ਟੀਮ ਨਾਲ ਅੱਜ ਹਲਕਾ ਪੂਰਬੀ ਦੇ ਨਾਲ ਲੱਗਦੇ ਹਾਈਵੇ ਦਾ ਦੌਰਾ ਕੀਤਾ।

ਇਸ ਦੌਰਾਨ ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਵੀ ਮੌਜੂਦ ਸਨ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਲੰਮੇ ਅਰਸੇ ਤੋਂ ਐਨ.ਐਚ.ਏ.ਆਈ. ਵੱਲੋਂ ਆਪਣੇ ਕੰਮ ਵਿੱਚ ਢਿੱਲ ਵਰਤੀ ਜਾ ਰਹੀ ਹੈ ਜਿਸ ਕਾਰਨ ਹਲਕੇ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਉਹਨਾਂ ਵੱਲੋਂ ਕਈ ਵਾਰ ਐਨ.ਐਚ.ਏ.ਆਈ. ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਟੀਮ ਵੱਲੋਂ ਪਹਿਲਾਂ ਵੀ ਮੁਆਇਨਾ ਕਰਕੇ ਭਰੋਸਾ ਦਿੱਤਾ ਗਿਆ  ਸੀ ਕਿ ਜਲਦ ਹੀ ਹਾਈਵੇ ਦੇ ਕੰਮਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ, ਪਰ ਇਸ ਦੇ ਬਾਵਜੂਦ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।

ਵਿਧਾਇਕ ਗਰੇਵਾਲ ਨੇ ਕਿਹਾ ਅੱਜ ਮੁੜ ਐਨ.ਐਚ.ਏ.ਆਈ. ਦੀ ਟੀਮ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਹਾਈਵੇ ਦਾ ਮੁਆਇਨਾ ਕੀਤਾ।  ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਦੌਰਾਨ ਉਹਨਾਂ ਬਸਤੀ ਯੋਧੇਵਾਲ ਚੌਂਕ ਪੁਲ ਦੇ ਨਾਲ ਜੋ ਕੰਮ ਬਾਕੀ ਹੈ ਉਸ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸੁੰਦਰ ਨਗਰ, ਕੈਲਾਸ਼ ਨਗਰ ਅਤੇ ਹੋਰ ਅੰਡਰਪਾਸ ਜੋ ਪਿਛਲੇ ਕਾਫੀ ਸਮੇਂ ਤੋਂ ਪਾਸ ਹੋ ਚੁੱਕੇ ਹਨ ਪਰ ਉਹਨਾਂ 'ਤੇ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ, ਬਾਰੇ ਵੀ ਜਾਣੂ ਕਰਵਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇ ਦੀ ਟੀਮ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਕੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਮੁਕੰਮਲ ਕਰ ਲਿਆ ਜਾਵੇਗਾ।  ਵਿਧਾਇਕ ਗਰੇਵਾਲ ਵੱਲੋਂ ਸਖ਼ਤ ਲਹਿਜੇ ਵਿੱਚ ਕਿਹਾ ਗਿਆ ਕਿ ਜੇਕਰ 15 ਦਿਨਾਂ ਵਿੱਚ ਐਨ.ਐਚ.ਏ.ਆਈ. ਵੱਲੋਂ ਇਸ ਕੰਮ ਨੂੰ ਮੁਕੰਮਲ ਨਹੀਂ ਕੀਤਾ ਜਾਂਦਾ ਤਾਂ ਮਾਮਲਾ ਐਨ.ਐਚ.ਏ.ਆਈ. ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।


Comment As:

Comment (0)