Hindi
Vicky Ghanaur (4)

ਜਵਾਹਰ ਨਵੋਦਿਆ ਵਿਦਿਆਲਿਆ 'ਚ 9ਵੀ ਤੇ 11ਵੀਂ 'ਚ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਅਧਿਸੂਚਨਾ ਜਾਰੀ

ਜਵਾਹਰ ਨਵੋਦਿਆ ਵਿਦਿਆਲਿਆ 'ਚ 9ਵੀ ਤੇ 11ਵੀਂ 'ਚ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਅਧਿਸੂਚਨਾ ਜਾਰੀ

ਜਵਾਹਰ ਨਵੋਦਿਆ ਵਿਦਿਆਲਿਆ 'ਚ 9ਵੀ ਤੇ 11ਵੀਂ 'ਚ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਅਧਿਸੂਚਨਾ ਜਾਰੀ
 
- ਖਾਲੀ ਪਈਆਂ ਸੀਟਾਂ ਦੇ ਦਾਖਲੇ ਲਈ 23 ਸਤੰਬਰ ਤੱਕ ਭਰੇ ਜਾ ਸਕਦੇ ਹਨ ਫਾਰਮ

- 07 ਫਰਵਰੀ ਨੂੰ ਲਈ ਜਾਵੇਗੀ ਪਰੀਖਿਆ

ਲੁਧਿਆਣਾ, 30 ਜੁਲਾਈ (2025) - ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਵਿੱਚ ਵਿਦਿਅਕ ਸੈਸ਼ਨ 2026-27 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ। ਦਾਖਲਾ ਫਾਰਮ ਭਰਨ ਦੀ ਅੰਤਿਮ 23 ਸਤੰਬਰ, 2025 ਨਿਰਧਾਰਿਤ ਕੀਤੀ ਗਈ ਹੈ ਜਦਕਿ 07 ਫਰਵਰੀ, 2026 ਨੂੰ ਪਰੀਖਿਆ ਲਈ ਜਾਵੇਗੀ।

ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਦੇ ਵਾਈਸ ਪ੍ਰਿੰਸੀਪਲ ਸੋਨੂੰ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਲੁਧਿਆਣਾ ਜ਼ਿਲ੍ਹੇ ਦਾ ਪੱਕਾ ਨਿਵਾਸੀ ਹੋਵੇ ਅਤੇ ਸਾਲ 2025-26 ਵਿੱਚ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਕ੍ਰਮਵਾਰ ਅੱਠਵੀਂ/ਦਸਵੀਂ ਜਮਾਤ ਦਾ ਵਿਦਿਆਰਥੀ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਵਿਦਿਆਰਥੀ ਦਾ ਜਨਮ (ਜਮਾਤ ਨੌਵੀਂ ਵਿੱਚ ਦਾਖਲੇ ਲਈ) 01 ਮਈ 2011 ਤੋਂ 31 ਜੁਲਾਈ 2013 ਦੇ ਵਿਚਕਾਰ ਹੋਣਾ ਚਾਹੀਦਾ ਹੈ ਜਦਕਿ ਗਿਆਰਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਵਿਦਿਆਰਥੀ ਦਾ ਜਨਮ 01 ਜੂਨ 2009 ਤੋਂ 31 ਜੁਲਾਈ 2011 ਦੇ ਵਿਚਕਾਰ ਲਾਜ਼ਮੀ ਹੈ।

ਚਾਹਵਾਨ ਉਮੀਦਵਾਰ ਵੈਬਸਾਈਟ https://cbseitms.nic.in/2024/nvsix_9,  https://cbseitms.nic.in/2024/nvsxi 11  ਰਾਹੀਂ ਦਾਖਲਾ ਭਰ ਸਕਦੇ ਹਨ।

-----------

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਸਬ ਡਿਵੀਜ਼ਨ ਹਸਪਤਾਲ ਸਮਰਾਲਾ ਦਾ ਕੀਤਾ ਅਚਨਚੇਤ ਦੌਰਾ

ਮਰੀਜ਼ਾਂ ਦੇ ਨਾਲ ਕੀਤੀ ਗੱਲਬਾਤ, ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਜਨਤਾ ਨੇ ਦਿਖਾਈ ਖੁਸ਼ੀ :- ਵਿੱਕੀ ਘਨੌਰ

ਸਮਰਾਲਾ 30 ਜੁਲਾਈ (000) - ਅੱਜ ਲੁਧਿਆਣਾ ਦੇ ਸਬ ਡਿਵੀਜ਼ਨ ਸਮਰਾਲਾ ਹਸਪਤਾਲ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਦੇ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਵਾਰਡਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਹ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ। ਜਿੱਥੇ ਉਹਨਾਂ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਨਾਲ ਗੱਲਬਾਤ ਕਰ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਫਿਰ ਪਰੇਸ਼ਾਨੀ ਨਾ ਆਉਣ ਸਬੰਧੀ ਹਦਾਇਤ ਕੀਤੀ ਅਤੇ ਕਿਹਾ ਕਿ ਹਸਪਤਾਲ ਦੇ ਵਿੱਚ ਆਏ ਹੋਏ ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਇਲਾਜ ਮੁਹਈਆ ਕਰਵਾਇਆ ਜਾਵੇ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਅੱਜ ਇਸ ਦੌਰੇ ਦੌਰਾਨ ਅਚਨਚੇਤ ਸਮਰਾਲਾ ਸਬ ਡਿਵੀਜ਼ਨ ਹਸਪਤਾਲ ਦਾ ਦੌਰਾ ਕੀਤਾ ਗਿਆ ਹੈ। ਜਿੱਥੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਮਰੀਜ਼ਾਂ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸਹਿਮਤੀ ਪ੍ਰਗਟਾਈ ਅਤੇ ਖੁਸ਼ੀ ਜਾਹਿਰ ਕੀਤੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜੋ ਕਦਮ ਸਿਹਤ ਸਹੂਲਤਾਂ ਲਈ ਚੱਕੇ ਜਾ ਰਹੇ ਹਨ ਉਹਨਾਂ ਦੇ ਨਾਲ ਜਨਤਾ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਪਹਿਲੀ ਅਜਿਹੀ ਸਰਕਾਰ ਹੈ ਜੋ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਜਨਤਾ ਦੇ ਸਹੂਲਤ ਦੇ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਦੇ ਨਾਲ 10 ਲੱਖ ਰੁਪਏ ਤੱਕ ਦਾ ਇਲਾਜ ਅਤੇ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਡੋਗ ਵਾਈਟ ਅਤੇ ਹੋਰ ਕਿਸੇ ਜਾਨਵਰ ਵੱਲੋਂ ਕੱਟੇ ਜਾਣ ਤੇ ਮੁਫਤ ਟੀਕੇ ਲਗਾਏ ਜਾਣਗੇ। ਅਤੇ ਦਿਲ ਦੇ ਮਰੀਜ਼ਾਂ ਦੇ ਲਈ ਹੁਣ 50 ਹਜਾਰ ਰੁਪਏ ਤੱਕ ਦੇ ਟੀਕੇ ਵੀ ਮੁਫਤ ਸਰਕਾਰੀ ਹਸਪਤਾਲਾਂ ਦੇ ਵਿੱਚ ਲਗਾਏ ਜਾਣਗੇ। ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਸਪਤਾਲਾਂ ਦੇ ਵਿੱਚ ਹੋਰ ਕਾਇਆਕਲਪ ਸਕੀਮਾਂ ਤਹਿਤ ਲੋਕਾਂ ਨੂੰ ਬਿਹਤਰ ਇਲਾਜ ਮੁਹਈਆ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਸਮਰਾਲਾ ਡਾ.ਤਾਰਕਜੋਤ ਸਿੰਘ ਸਮੇਤ ਹੋਰ ਹਸਪਤਾਲ ਸਟਾਫ ਮੌਜੂਦ ਸਨ।


Comment As:

Comment (0)