ਪਲੇਸਮੈਂਟ ਕੈਂਪ ਮਿਤੀ 1 ਅਗਸਤ 2025 ਦਿਨ ਸ਼ੁਕਰਵਾਰ ਨੂੰ, ਲੜਕੇ ਤੇ ਲੜਕੀਆਂ ਪਹੁੰਚਣ ਕੈਂਪ ਵਿਚ
ਪਲੇਸਮੈਂਟ ਕੈਂਪ ਮਿਤੀ 1 ਅਗਸਤ 2025 ਦਿਨ ਸ਼ੁਕਰਵਾਰ ਨੂੰ, ਲੜਕੇ ਤੇ ਲੜਕੀਆਂ ਪਹੁੰਚਣ ਕੈਂਪ ਵਿਚ
ਫਾਜ਼ਿਲਕਾ 30 ਜੁਲਾਈ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਐਲ.ਆਈ.ਸੀ. ਕੰਪਨੀ ਵੱਲੋਂ ਲਗਭਗ 50 ਅਸਾਮੀਆਂ(ਲੜਕੀ ਅਤੇ ਲੜਕੇ) ਲਈ ਇੰਟਰਵਿਊ ਲਿਆ ਜਾਣਾ ਹੈ। ਇਹ ਪਲੇਸਮੈਂਟ ਕੈਂਪ ਮਿਤੀ 1 ਅਗਸਤ 2025 ਦਿਨ ਸ਼ੁਕਰਵਾਰ ਸਮਾ ਸਵੇਰੇ 10 ਵੱਜੇ ਐਲ.ਆਈ.ਸੀ. ਦਫਤਰ, ਗਊਸ਼ਾਲਾ ਰੌਡ, ਅਬੋਹਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਪ੍ਰਾਰਥੀ ਘੱਟੋ ਘੱਟ ਦਸਵੀ ਪਾਸ ਅਤੇ ਉਮਰ 18 ਤੋਂ ਵੱਧ ਦਾ ਹੋਣਾ ਲਾਜਮੀ ਹੈ। ਪ੍ਰਾਰਥੀ ਨੂੰ 6 ਹਜਾਰ ਤੋਂ 7 ਹਜਾਰ ਤੱਕ ਮਹੀਨਤਾਨਾ ਅਤੇ ਇੰਸੈਨਟਿਵ ਦਿੱਤਾ ਜਾਵੇਗਾ। ਪ੍ਰਾਰਥੀ ਆਪਣਾ ਬਾਇਊਡਾਟਾ ਅਤੇ ਪੜਾਈ ਦੇ ਸਰਟੀਫਿਕੇਟ ਸਮੇਤ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਹੋਰ ਵਧੇਰੇ ਜਾਣਕਾਰੀ ਲਈ ਸ਼੍ਰੀ ਵਿਸ਼ਨੂੰ ਗੁਪਤਾ (ਮੋਬਾਇਲ: 9216330966) ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।