Hindi
1000885826

ਸੰਸਦ ਮੈਂਬਰ ਮੀਤ ਹੇਅਰ ਨੇ ਹਰਸੀਰਤ ਕੌਰ ਦੇ ਸਕੂਲ ਪੁੱਜ ਕੇ ਦਿੱਤੀ ਮੁਬਾਰਕਬਾਦ

ਸੰਸਦ ਮੈਂਬਰ ਮੀਤ ਹੇਅਰ ਨੇ ਹਰਸੀਰਤ ਕੌਰ ਦੇ ਸਕੂਲ ਪੁੱਜ ਕੇ ਦਿੱਤੀ ਮੁਬਾਰਕਬਾਦ

ਸੰਸਦ ਮੈਂਬਰ ਮੀਤ ਹੇਅਰ ਨੇ ਹਰਸੀਰਤ ਕੌਰ ਦੇ ਸਕੂਲ ਪੁੱਜ ਕੇ ਦਿੱਤੀ ਮੁਬਾਰਕਬਾਦ

 

ਕਿਹਾ, ਹਰਸੀਰਤ ਨੇ ਜ਼ਿਲ੍ਹੇ ਦਾ ਮਾਣ ਵਧਾਇਆ, ਨੈੱਟਬਾਲ ਦੀ ਕੌਮੀ ਖਿਡਾਰਨ ਹੈ ਹਰਸੀਰਤ 

 

ਬਰਨਾਲਾ, 14 ਮਈ

    ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਆਏ ਨਤੀਜੇ 'ਚ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਸੀਰਤ ਨੇ ਮੈਡੀਕਲ ਗਰੁੱਪ ਵਿਚੋਂ 100 ਫੀਸਦੀ ਅੰਕ ਹਾਸਲ ਕਰਕੇ ਸੂਬੇ 'ਚੋਂ ਟੌਪ ਕਰਕੇ ਬਰਨਾਲੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।

         ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਹਰਸੀਰਤ ਕੌਰ ਦੇ ਸਕੂਲ ਪੁੱਜ ਕੇ ਹਰਸੀਰਤ ਕੌਰ, ਓਸਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਓਨ੍ਹਾਂ ਕਿਹਾ ਕਿ ਹਰਸੀਰਤ ਨੇ ਸੂਬੇ ਭਰ ਵਿੱਚੋਂ ਬਾਜ਼ੀ ਮਾਰ ਕੇ ਬਰਨਾਲਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਓਨ੍ਹਾਂ ਕਿਹਾ ਕਿ ਹਰਸੀਰਤ ਜਿੱਥੇ ਪੜ੍ਹਾਈ ਵਿਚ ਅੱਵਲ ਹੈ, ਓਥੇ ਖੇਡਾਂ 'ਚ ਵੀ ਉਸ ਨੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਹਰਸੀਰਤ ਨੈੱਟਬਾਲ ਵਿਚ ਕੌਮੀ ਖੇਡਾਂ ਵਿਚ ਮੈਡਲ ਜੇਤੂ ਹੈ ਅਤੇ ਸਟੇਟ ਲੈਵਲ 'ਤੇ ਸੋਨ ਤਗਮਾ ਜੇਤੂ ਹੈ। ਓਨ੍ਹਾਂ ਕਿਹਾ ਕਿ ਹਰਸੀਰਤ ਖੇਡਾਂ ਅਤੇ ਪੜ੍ਹਾਈ ਦੋਵਾਂ 'ਚ ਮੋਹਰੀ ਹੈ ਜੋ ਕਿ ਜ਼ਿਲ੍ਹੇ ਦੇ ਹੋਰਨਾਂ ਬੱਚਿਆਂ ਲਈ ਬੜੀ ਵੱਡੀ ਮਿਸਾਲ ਹੈ।

    ਇਸ ਮੌਕੇ ਹਰਸੀਰਤ ਨੇ ਕਿਹਾ ਕਿ ਉਸ ਨੇ ਮੈਡੀਕਲ ਗਰੁੱਪ ਵਿਚ ਪੜ੍ਹਾਈ ਕੀਤੀ ਹੈ ਅਤੇ ਐਮਬੀਬੀਐੱਸ ਕਰਕੇ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਓਸਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਦਾਦੀ ਜਸਵੰਤ ਕੌਰ ਅਤੇ ਅਧਿਆਪਕਾਂ ਨੂੰ ਦਿੱਤਾ।

      ਹਰਸੀਰਤ ਕੌਰ ਦੇ ਪਿਤਾ ਸਿਮਰਦੀਪ ਸਿੰਘ ਸਿੱਧੂ ਵਾਸੀ ਧਨੌਲਾ ਸਿੱਖਿਆ ਵਿਭਾਗ ਵਿਚ ਡੀ ਐਮ ਸਪੋਰਟਸ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਕਿ ਉਸਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।

ਇਸ ਮੌਕੇ ਹਰਸੀਰਤ ਦੇ ਮਾਤਾ ਅਮਨਪ੍ਰੀਤ ਕੌਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਚ ਅਧਿਆਪਕਾ ਹਨ, ਨੇ ਕਿਹਾ ਕਿ ਉਨ੍ਹਾਂ ਨੇ ਹਰਸੀਰਤ ਨੂੰ ਹਮੇਸ਼ਾ ਪੜ੍ਹਾਈ ਅਤੇ ਖੇਡਾਂ ਦੋਵਾਂ ਲਈ ਪ੍ਰੇਰਿਆ ਹੈ ਕਿਉੰਕਿ ਦੋਵੇਂ ਹੀ ਬੱਚਿਆਂ ਲਈ ਜ਼ਰੂਰੀ ਹਨ। ਓਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਹਰਸੀਰਤ ਨੇ ਪੂਰੇ ਜ਼ਿਲ੍ਹੇ ਅਤੇ ਸਿੱਖਿਆ ਵਿਭਾਗ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।


Comment As:

Comment (0)