ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਿਟਿਡ ਦੀ ਐਨੂਅਲ ਜਨਰਲ ਬਾਡੀ ਮੀਟਿੰਗ ਅੱਜ ਕਮਿਊਨਿਟੀ ਸੈਂਟਰ, ਸੈਕਟਰ-22, ਚੰਡੀਗੜ੍
ਪ੍ਰੈੱਸ ਨੋਟ
ਚੰਡੀਗੜ੍ਹ, 10.01.2026:
ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਿਟਿਡ ਦੀ ਐਨੂਅਲ ਜਨਰਲ ਬਾਡੀ ਮੀਟਿੰਗ ਅੱਜ ਕਮਿਊਨਿਟੀ ਸੈਂਟਰ, ਸੈਕਟਰ-22, ਚੰਡੀਗੜ੍ਹ ਵਿਖੇ ਬੈਂਕ ਦੇ ਚੇਅਰਮੈਨ ਸ਼੍ਰੀ ਸਤਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਹੋਈ। ਇਹ ਮੀਟਿੰਗ ਲਗਭਗ 13 ਸਾਲਾਂ ਦੇ ਵਕਫ਼ੇ ਬਾਅਦ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਬੈਂਕ ਦੇ ਵਾਈਸ ਚੇਅਰਮੈਨ ਸ਼੍ਰੀ ਕੁਲਵਿੰਦਰ ਸਿੰਘ ਕਾਲਾ; ਮੈਨੇਜਿੰਗ ਡਾਇਰੈਕਟਰ, ਸੁਸ਼੍ਰੀ ਅਨੁਰਾਧਾ ਚਗਤੀ; ਸਾਰੇ ਡਾਇਰੈਕਟਰ - ਸ਼੍ਰੀ ਸੁਰਜੀਤ ਸਿੰਘ ਢਿੱਲੋਂ, ਸ਼੍ਰੀ ਭੁਪਿੰਦਰ ਸਿੰਘ ਬਡਹੇੜੀ, ਸ਼੍ਰੀ ਹਰਦੀਪ ਸਿੰਘ, ਸ਼੍ਰੀ ਜੀਤ ਸਿੰਘ, ਸ਼੍ਰੀ ਜੁਝਾਰ ਸਿੰਘ, ਸ਼੍ਰੀ ਬਾਲ ਕਿਸ਼ਨ, ਸ਼੍ਰੀ ਤਰਲੋਚਨ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਮਨਜੀਤ ਸਿੰਘ ਰਾਣਾ - ਸਮੇਤ ਬੈਂਕ ਸਟਾਫ਼ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਸ਼ੇਅਰਧਾਰਕਾਂ ਨੇ ਸ਼ਿਰਕਤ ਕੀਤੀ।
ਇਸ ਅਵਸਰ 'ਤੇ ਆਪਣੇ ਸੰਬੋਧਨ ਵਿੱਚ ਚੇਅਰਮੈਨ ਸ਼੍ਰੀ ਸਤਿੰਦਰ ਪਾਲ ਸਿੱਧੂ ਨੇ ਕਿਹਾ ਕਿ 13 ਸਾਲਾਂ ਦੇ ਲੰਬੇ ਵਕਫ਼ੇ ਬਾਅਦ ਜਨਰਲ ਬਾਡੀ ਮੀਟਿੰਗ ਦਾ ਆਯੋਜਨ ਬੈਂਕ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੋਰਡ ਵੱਲੋਂ ਜਨਰਲ ਬਾਡੀ ਦੇ ਸਾਹਮਣੇ ਰੱਖੇ ਗਏ ਸਾਰੇ ਏਜੰਡਾ ਆਇਟਮਾਂ ਨੂੰ ਬਿਨਾ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ, ਜੋ ਬੈਂਕ ਦੇ ਸ਼ੇਅਰਧਾਰਕਾਂ ਦੇ ਭਰੋਸੇ, ਪਾਰਦਰਸ਼ਤਾ ਅਤੇ ਮਜ਼ਬੂਤ ਪ੍ਰਸ਼ਾਸਨਿਕ ਵਿਵਸਥਾ ਦਾ ਪ੍ਰਮਾਣ ਹੈ।
ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਅਨੁਰਾਧਾ ਚਗਤੀ ਨੇ ਚੇਅਰਮੈਨ, ਸਾਰੇ ਡਾਇਰੈਕਟਰਾਂ, ਸ਼ੇਅਰਧਾਰਕਾਂ ਅਤੇ ਬੈਂਕ ਸਟਾਫ਼ ਦਾ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ।