ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਅਬੋਹਰ ਖੇਤਰ ਵਿਚ ਚੈਕਿੰਗ ਦੌਰਾਨ 8 ਸਕੂਲ ਬੱਸਾਂ ਦੇ ਕੀਤੇ ਚਲਾਨ
ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਅਬੋਹਰ ਖੇਤਰ ਵਿਚ ਚੈਕਿੰਗ ਦੌਰਾਨ 8 ਸਕੂਲ ਬੱਸਾਂ ਦੇ ਕੀਤੇ ਚਲਾਨ
ਫਾਜ਼ਿਲਕਾ 26 ਅਗਸਤ
ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹਾ ਫਾਜ਼ਿਲਕਾ ਅੰਦਰ ਯਕੀਨੀ ਬਣਾਉਣ ਲਈ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਬੱਸਾਂ ਦੇ ਲਗਾਤਾਰ ਚਲਾਨ ਕਟੇ ਜਾ ਰਹੇ ਹਨ। ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਟਰਾਂਸਪੋਰਟ ਵਿਭਾਗ, ਟਰੈਫਿਕ ਪੁਲਿਸ ਅਤੇ ਸਿਖਿਆ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ *ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਅਬੋਹਰ ਖੇਤਰ ਵਿਚ ਚੈਕਿੰਗ ਕੀਤੀ ਗਈ, 8 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਬਚਿਆਂ ਦੀ ਜਾਨ-ਮਾਲਿ ਦੀ ਸੁਰੱਖਿਆ ਮਾਪਿਆਂ ਦੇ ਨਾਲ-ਨਾਲ ਸਕੂਲ ਪ੍ਰਿੰਸੀਪਲਾਂ ਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜਿਸ ਸਕੂਲ ਵੈਨ *ਤੇ ਆਪਣਾ ਬਚਾ ਭੇਜ ਰਹੇ ਹਨ ਉਹ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਇਸੇ ਤਰ੍ਹਾਂ ਹੀ ਸਕੂਲ ਪ੍ਰਿੰਸੀਪਲ ਵੀ ਸੁਨਿਸ਼ਚਿਤ ਕਰਨ ਕਿ ਸਕੂਲੀ ਬੱਸਾਂ ਵੈਨਾਂ ਵਿਚ ਪਾਲਸੀ ਅਨੁਸਾਰ ਸਕੂਲ ਬੱਸਾਂ ਵਿਚ ਲੋੜੀਂਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਪਾਲਿਸੀ ਅਨੁਸਾਰ ਸਾਰੀਆਂ ਸਕੂਲ ਬੱਸਾਂ ਦਾ ਰੰਗ ਪੀਲਾ ਹੋਵੇਗਾ,,ਸਾਰੀਆਂ ਸਕੂਲ ਬੱਸਾਂ ਵਿਚ ਐਮਰਜੰਸੀ ਦਰਵਾਜ਼ਾ ਹੋਣਾ ਲਾਜ਼ਮੀ ਹੈ ਅਤੇ ਬੱਚਿਆਂ ਨੂੰ ਇਹ ਦਰਵਾਜ਼ਾ ਖੋਲਣ ਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਆਮ ਸਮੇਂ ਤੇ ਇਹ ਦਰਵਾਜ਼ਾ ਬੰਦ ਰਹਿਣਾ ਚਾਹੀਦਾ ਹੈ।ਬੱਚਿਆਂ ਦੀਆਂ ਸੀਟਾਂ ਨੀਚੇ ਓਹਨਾ ਦਾ ਸਮਾਂਨ ਰੱਖਣ ਲਈ ਜਗ੍ਹਾ ਬਣੀ ਹੋਈ ਚਾਹੀਦੀ ਹੈ ਜਿਸ ਵਿਚ ਉਹ ਆਪਣਾ ਸਕੂਲ ਬੈਗ ਰੱਖ ਸਕਣ, ਦਰਵਾਜ਼ਾ ਖੁਲਣ ਤੇ ਹਜ਼ਾਰਡ ਲਾਈਟ ਔਟੋਮੈਟਿਕੈਲੀ ਲੱਗਣੀ ਚਾਹੀਦੇ ਹਨ।.ਸਾਰੀਆਂ ਸੀਟਾਂ ਸਾਹਮਣੇ ਹੋਈਆਂ ਚਾਹੀਦੀਆਂ ਹਨ ਪ੍ਰੰਤੂ ਦਰਵਾਜ਼ੇ ਵਾਲੀ ਸੀਟ ਪਿੱਛੇ ਨੂੰ ਹੋਵੇਗੀ ਅਤੇ ਬੱਚਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਪ੍ਰਬੰਧ ਹੋਣੇ ਚਾਹੀਦੇ ਹਨ। ਬੱਸ ਦੇ ਸਪੀਡ ਲਿਮਿਟ ਸੈੱਟ ਕੀਤੀ ਹੋਣੀ ਚਾਹੀਦੀ ਹੈ ਅਤੇ ਇਹ ਸਪੀਡ ਲਿਮਿਟ ਨਾਲ ਛੇੜ ਛਾੜ ਨਹੀਂ ਹੋਣੀ ਚਾਹੀਦੀ।
ਇਸ ਪਾਲਸੀ ਅਧੀਨ ਸਕੂਲਾਂ ਦੇ ਪ੍ਰਿੰਸੀਪਲ ਨੂੰ ਇਸ ਅਨੁਸਾਰ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਸਾਰੀਆਂ ਸਕੂਲ ਬੱਸਾਂ ਦਾ ਰੰਗ ਪੀਲਾ ਹੋਵੇ, ਸਕੂਲ ਬਸ ਤੇ ਸਾਰੇ ਐਮਰਜੰਸੀ ਨੰਬਰ ਲਿਖੇ ਹੋਣ, ਸਕੂਲ ਬੱਸਾਂ ਵਿਚ ਪਾਲਸੀ ਅਨੁਸਾਰ ਸਾਰੀਆਂ ਸਹੂਲਤਾਂ ਹੋਣ, ਬਸ ਦੇ ਡਰਾਈਵਰ ਨੂੰ ਹਾਇਰ ਕਰਨ ਤੋਂ ਪਹਿਲਾ ਇਹ ਧਿਆਨ ਰੱਖਿਆ ਜਾਵੇ ਕੇ ਡਰਾਈਵਰ ਤੇ ਕਿਸੇ ਵੀ ਤਰਾਹ ਦਾ ਚਲਾਣ ਨਾ ਹੋਇਆ ਹੋਵੇ ਡਰਾਈਵਰ ਕੋਲ ਬੱਸ ਚਲਾਉਣ ਦਾ 05 ਸਾਲ ਦਾ ਤਜ਼ੁਰਬਾ ਹੋਵੇ ਅਤੇ ਬਸ ਦੇ ਡਰਾਈਵਰ ਨੂੰ ਕੋਈ ਲੱਗ ਵਾਲੀ ਬਿਮਾਰੀ ਨਾ ਹੋਵੇ।ਬਸ ਵਿਚ ਅਟੈਂਡੈਂਟ ਹੋਵੇ ਅਤੇ ਲੜਕੀਆਂ ਦੇ ਲਈ ਲੇਡੀ ਅਟੈਂਡੈਂਟ ਹੋਣਾ ਲਾਜ਼ਮੀ ਹੈ। ਬਸ ਨਿਰਮਿਤ ਸਪੀਡ ਤੋਂ ਜਾਂਦਾ ਸਪੀਡ ਤੇ ਨਹੀਂ ਚਲਾਨੀ ਚਾਹੀਦੀ ਹੈ। ਬਸ ਵਿਚ ਬਚੇ ਓਵਰਲੋਡ ਨਾ ਹੋਣ, ਇਹ ਯਕੀਨੀ ਬਣਾਉਣ ਕਿ ਬੱਸ ਵਿੱਚ ਇੱਕ ਫਸਟ ਏਡ ਬਾਕਸ ਅਤੇ ਅੱਗ ਬੁਝਾਊ ਯੰਤਰ ਹੋਣਾ ਚਾਹੀਦਾ ਹੈ। ਸਕੂਲ ਬੱਸ ਤੇ “ਸਕੂਲ ਡਿਊਟੀ 'ਤੇ" ਲਾਜਮੀ ਲਿਖਿਆ ਹੋਣਾ ਚਾਹੀਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਬੱਸ ਦੀਆਂ ਖਿੜਕੀਆਂ ਨੂੰ ਗਰਿੱਲਾਂ ਨਾਲ ਫਿੱਟ ਕੀਤਾ ਜਾਣਾ ਚਾਹੀਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਸਕੂਲ ਬੱਸ ਦੇ ਦਰਵਾਜ਼ੇ ਤੇ ਤਾਲੇ ਫਿੱਟ ਕੀਤੇ ਗਏ ਹਨ, ਇਹ ਯਕੀਨੀ ਬਣਾਉਣ ਕਿ ਬੱਸ ਡਰਾਈਵਰ ਅਤੇ ਕੰਡਕਟਰ ਡਿਊਟੀ 'ਤੇ ਵਰਦੀ ਪਹਿਨਣ। ਡਰਾਈਵਰਾਂ ਦੀ ਮੈਡੀਕਲ ਜਾਂਚ ਨੂੰ ਯਕੀਨੀ ਬਣਾਇਆ ਜਾਵੇ, ਇਹ ਯਕੀਨੀ ਬਣਾਉਣ ਲਈ ਕਿ ਡਰਾਈਵਰ ਸਿਗਰਟ ਸ਼ਰਾਬ, ਤੰਬਾਕੂ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ ਹੈ
ਚੈਕਿੰਗ ਦੌਰਾਨ ਟ੍ਰੈਫਿਕ ਪੁਲਿਸ, ਟਰਾਂਸਪੋਰਟ ਵਿਭਾਗ ਅਤੇ ਪੁਲਿਸ, ਜ਼ਿਲ੍ਹਾ ਬਾਲ ਸੁਰੱਖਿਆ ਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।