ਸਿਖਿਆ ਵਿਭਾਗ ਵੱਲੋਂ ਨੈਸ਼ਨਲ ਪਾਪੂਲੇਸ਼ਨ ਐਜ਼ੁਕੇਸ਼ਨ ਪ੍ਰੋਜੈਕਟ ਅਤੇ ਕਿਸ਼ੋਰਆਵਸਥਾ ਐਜੂਕੇਸ਼ਨ ਪ੍ਰੋਗਰਾਮ ਅਧੀਨ ਕਰਵਾਏ ਗਏ ਵੱਖ-
ਸਿਖਿਆ ਵਿਭਾਗ ਵੱਲੋਂ ਨੈਸ਼ਨਲ ਪਾਪੂਲੇਸ਼ਨ ਐਜ਼ੁਕੇਸ਼ਨ ਪ੍ਰੋਜੈਕਟ ਅਤੇ ਕਿਸ਼ੋਰਆਵਸਥਾ ਐਜੂਕੇਸ਼ਨ ਪ੍ਰੋਗਰਾਮ ਅਧੀਨ ਕਰਵਾਏ ਗਏ ਵੱਖ-ਵੱਖ ਜ਼ਿਲ੍ਹਾ ਪੱਧਰੀ ਮੁਕਾਬਲੇ
ਵਿਦਿਆਰਥੀਆਂ ਦੀ ਕਲਾ, ਹੁਨਰ ਤੇ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਸਿਹਤ ਪ੍ਰਤੀ ਧਿਆਨ ਰੱਖਣ ਪ੍ਰਤੀ ਕੀਤਾ ਜਾ ਰਿਹੈ ਸੁਚੇਤ
ਜ਼ਿਲ੍ਹਾ ਪੱਧਰੀ ਰੋਲ ਪਲੇਅ, ਲੋਕ ਨਾਚ ਅਤੇ ਰੈਡ ਰਿਬਨ ਕੁਇਜ ਮੁਕਾਬਲਿਆਂ ਰਾਹੀਂ ਵਿਦਿਆਰਥੀਆ ਨੇ ਆਪਣੇ ਹੁਨਰ ਦਾ ਕੀਤਾ ਪ੍ਰਦਰਸ਼ਨ
ਫਾਜ਼ਿਲਕਾ 26 ਅਗਸਤ
ਸਿਖਿਆ ਵਿਭਾਗ ਫਾਜ਼ਿਲਕਾ ਵੱਲੋਂ ਬਚਿਆਂ ਦੇ ਹੁਨਰ, ਪ੍ਰਤਿਭਾ ਅਤੇ ਕਲਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦੀ ਚੰਗੀ ਸਿਹਤ ਪ੍ਰਤੀ ਵੀ ਸੁਚੇਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਵਿਭਾਗ ਵੱਲੋਂ ਨੈਸ਼ਨਲ ਪਾਪੂਲੇਸ਼ਨ ਐਜ਼ੁਕੇਸ਼ਨ ਪ੍ਰੋਜੈਕਟ (ਐਨ.ਪੀ.ਏ.ਪੀ.) ਅਤੇ ਅਡੋਲਸੈਂਟ ਐਜ਼ੂਕੇਸ਼ਨ ਪ੍ਰੋਗਰਾਮ (ਏ.ਈ.ਪੀ.) ਚਲਾਏ ਜਾ ਰਹੇ ਹਨ ਜਿਸ ਤਹਿਤ ਇਨ੍ਹਾਂ ਪ੍ਰੋਜਕਟਾਂ ਅਧੀਨ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸਕੂਲ ਆਫ ਐਮੀਨਾਂਸ ਫਾਜ਼ਿਲਕਾ ਵਿਖੇ ਕਰਵਾਏ ਗਏ ਜਿਸ ਵਿਚ ਮੁੱਖ ਮਹਿਮਾਨ ਵਜੋਂ ਖੋਜ ਅਫਸਰ ਪਰਮਿੰਦਰ ਸਿੰਘ ਰੰਧਾਵਾਂ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਇਸ ਦੌਰਾਨ ਸਕੁਲ ਪ੍ਰਿੰਸੀਪਲ ਹਰੀ ਚੰਦ, ਸਿਖਿਆ ਵਿਭਾਗ ਨੋਡਲ ਅਫਸਰ ਵਿਜੈ ਪਾਲ ਅਤੇ ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਵਿਸ਼ੇਸ਼ ਤੌਰ *ਤੇ ਮੌਜੂਦ ਸਨ।
ਖੋਜ ਅਫਸਰ ਸ. ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਹੁਨਰ ਦਾ ਭੰਡਾਰ ਹੁੰਦੇ ਹਨ ਤੇ ਸਿਖਿਆ ਵਿਭਾਗ ਪ੍ਰੋਜੈਕਟਾਂ ਦੀ ਸਿਰਜਣਾ ਕਰਕੇ ਉਨ੍ਹਾਂ ਦੇ ਹੁਨਰ ਨੂੰ ਉਜਾਗਰ ਕਰਨ ਦੇ ਨਾਲ-ਨਾਲ ਨਿਖਾਰ ਰਿਹਾ ਹੈ। ਊਨ੍ਹਾਂ ਆਖਿਆ ਕਿ ਪ੍ਰਮਾਤਮਾ ਵੱਲੋਂ ਹਰੇਕ ਬਚੇ ਅੰਦਰ ਵਿਲਖਣ ਦਾਤ ਬਖਸ਼ੀ ਹੁੰਦੀ ਹੈ ਲੋੜ ਹੁੰਦੀ ਹੈ ਉਸਨੂ ਪਹਿਚਾਣਨ ਦੀ ਅਤੇ ਸਮਾਜ ਅੰਦਰ ਪੇਸ਼ ਕਰਨ ਦੀ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਵੱਲੋਂ ਬਚਿਆਂ ਨੂੰ ਸਿਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਹਿ-ਵਿਦਿਅਕ ਤੇ ਕਲਾ ਨੂੰ ਨਿਖਾਰਨ ਤਹਿਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਬਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ।
ਸਿਖਿਆ ਵਿਭਾਗ ਦੇ ਨੋਡਲ ਅਫਸਰ ਵਿਜੈ ਪਾਲ ਨੇ ਕਿਹਾ ਕਿ ਅਡੋਲਸੈਂਟ ਐਜ਼ੂਕੇਸ਼ਨ ਪ੍ਰੋਗਰਾਮ (ਏ.ਈ.ਪੀ.) ਅਧੀਨ ਉਮਰ ਦੇ ਹਿਸਾਬ ਨਾਲ ਸ਼ਰੀਰਕ ਤੌਰ *ਤੇ ਹੁੰਦੀਆਂ ਤਬਦੀਲੀਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਮੇਂ ਅਨੁਸਾਰ ਸ਼ਰੀਰਕ ਬਨਾਵਟ ਅਤੇ ਸੋਚ ਵਿਚ ਵੀ ਤਬਦੀਲੀ ਆਉਂਦੀ ਹੈ। ਉਹਾਂ ਕਿਹਾ ਕਿ ਤਬਦੀਲੀਆਂ ਨੂੰ ਵੇਖ ਕੇ ਘਬਰਾਹਟ ਵਿਚ ਨਾ ਆ ਕੇ ਇਸ ਬਾਰੇ ਆਪਸ ਵਿਚ ਤੇ ਪਰਿਵਾਰਕ ਮੈਂਬਰਾਂ ਨਾਲ ਵਿਚਾਰ-ਚਰਚਾ ਕਰਨੀ ਚਾਹੀਦੀ ਹੈ।
ਸਿਖਿਆ ਵਿਭਾਗ ਦੇ ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਨੇ ਕਿਹਾ ਕਿ ਨੈਸ਼ਨਲ ਪਾਪੂਲੇਸ਼ਨ ਐਜ਼ੁਕੇਸ਼ਨ ਪ੍ਰੋਜੈਕਟ (ਐਨ.ਪੀ.ਏ.ਪੀ.) ਅਧੀਨ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਕਰਵਾਏ ਗਏ ਜਿਸ ਵਿਚ 12 ਟੀਮਾਂ ਨੇ ਭਾਗ ਲਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਅਬੋਹਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਲੋਕ ਨਾਚ ਮੁਕਾਬਲੇ ਵਿਚ 7ਟੀਮਾਂ ਨੇ ਭਾਗ ਲਿਆ ਜਿਸ ਵਿਚ ਸਰਕਾਰੀ ਸਕੂਲ ਕੇਰਾ ਖੇੜਾ ਦੀ ਟੀਮ ਪਹਿਲੇ ਸਥਾਨ *ਤੇ ਰਹੀ। ਅਡੋਲਸੈਂਟ ਐਜ਼ੂਕੇਸ਼ਨ ਪ੍ਰੋਜੈਕਟ (ਏ.ਈ.ਪੀ.) ਤਹਿਤ ਰੈਡ ਰਿਬਨ ਕੁਇਜ ਮੁਕਾਬਲੇ ਕਰਵਾਏ ਗਏ ਜਿਸ ਵਿਚ 18 ਟੀਮਾਂ ਵਿਚੋਂ ਸਕੂਲ ਆਫ ਐਮੀਨਾਂਸ ਅਰਨੀਵਾਲਾ ਸ਼ੇਖ ਸੁਭਾਨ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਲੋਕ ਨਾਚ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਨਵਜੀਤ ਕੌਰ ਸ.ਸਕੂਲ ਕਬੂਲ ਸ਼ਾਹ ਖੁਬਣ, ਸਮਸ਼ੇਰ ਸਿੰਘ ਐਸ.ਕੇ.ਬੀ.ਡੀਏ.ਵੀ. ਸਕੂਲ ਪੈਚਾਂ ਵਾਲੀ, ਰੋਲ ਪਲੇਅ ਮੈਡਮ ਪੂਨਮ ਹੈਡ ਮਿਸਟੈਰਸ ਸਰਕਾਰੀ ਸਕੂਲ ਬਾਂਡੀ ਵਾਲਾ ਅਤੇ ਸਵਰਨ ਸਿੰਘ ਸਰਕਾਰੀ ਸਕੂਲ ਪੰਜਕੋਸੀ ਅਤੇ ਰੇਡ ਰਿਬਨ ਕੁਇਜ ਮੁਕਾਬਲੇ ਵਿਚ ਗੋਪਾਲ ਕ੍ਰਿਸ਼ਨ ਸ. ਸਕੂਲ ਰਾਮੁਪਰਾ ਨਰਾਇਣ ਪੁਰਾ ਅਤੇ ਨਰੇਸ਼ ਕੁਮਾਰ ਸਰਕਾਰੀ ਸਕੂਲ ਕਲਰ ਖੇੜਾ ਨੇ ਨਿਭਾਈ। ਸਟੇਜ ਦੀ ਭੂਮਿਕਾ ਮੈਡਮ ਵਨੀਤਾ ਰਾਣੀ ਨੇ ਅਦਾ ਕੀਤੀ। ਇਸ ਮੌਕੇ ਵਿਕਾਸ ਡਾਗਾ ਤੇ ਜੋਗਿੰਦਰ ਲਾਲ ਮੌਜੁਦ ਸਨ।