ਕੇਂਦਰ ਸਰਕਾਰ ਵੱਲੋ ਮੁਲਜ਼ਮਾਂ ਤੇ ਥੋਪੀ ਜਾ ਰਹੀ ਯੂਪੀ ਐਸ ਪੈਨਸ਼ਨ ਸਕੀਮ ਦੇ ਗਜ਼ਟ ਦੀਆਂ ਕਾਪੀਆਂ ਫੂਕੀਆਂ
ਕੇਂਦਰ ਸਰਕਾਰ ਵੱਲੋ ਮੁਲਜ਼ਮਾਂ ਤੇ ਥੋਪੀ ਜਾ ਰਹੀ ਯੂਪੀ ਐਸ ਪੈਨਸ਼ਨ ਸਕੀਮ ਦੇ ਗਜ਼ਟ ਦੀਆਂ ਕਾਪੀਆਂ ਫੂਕੀਆਂ
ਫਿਰੋਜ਼ਪੁਰ 29 ਜਨਵਰੀ (2025)- ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਵੱਲੋ ਅੱਜ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਓਮ ਪ੍ਰਕਾਸ਼ ਰਾਣਾ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਕਸ਼ਅਪ ਦੀ ਅਗਵਾਈ ਵਿਚ ਅੱਜ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਵੱਲੋ ਆਪੋ ਆਪਣੇ ਦਫਤਰਾਂ ਦੇ ਮੂਹਰੇ ਕੇਂਦਰ ਸਰਕਾਰ ਦੀ ਮੁਲਾਜ਼ਮਾਂ ਤੇ ਥੋਪੀ ਜਾ ਰਹੀ ਯੂ.ਪੀ.ਐਸ ਪੈਨਸ਼ਨ ਸਕੀਮ ਦੇ ਗਜਟ ਦੀਆਂ ਕਾਪੀਆਂ ਸਾੜਕੇ ਇਸਦਾ ਜ਼ਬਰਦਸਤ ਵਿਰੋਧ ਕੀਤਾ ਗਿਆ । ਅੱਜ ਸਵੇਰ ਤੋ ਹੀ ਫਿਰੋਜ਼ਪੁਰ ਦੇ ਵੱਖ ਦਫਤਰਾਂ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਵਿਚ ਸੰਦੀਪ ਸਿੰਘ ਦਿਓਲ, ਤਹਿਸੀਲ ਦਫਤਰ ਫਿਰੋਜ਼ਪੁਰ, ਐਸ.ਡੀ.ਐਮ ਦਫਤਰ ਫਿਰੋਜ਼ਪੁਰ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਕਸ਼ਅਪ ਦੀ ਅਗਵਾਈ ਵਿਚ, ਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ ਵਿਚ ਜੁਗਲ ਕਿਸ਼ੋਰ ਆਨੰਦ, ਜ਼ਿਲ੍ਹਾ ਖਜ਼ਾਨਾ ਦਫਤਰ ਵਿਚ ਮੁਨੀਸ਼ ਕੁਮਾਰ, ਸਿਵਲ ਸਰਜਨ ਦਫਤਰ ਵਿਚ ਚਰਨਜੀਤ ਸਿੰਘ, ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਅਵਤਾਰ ਸਿੰਘ, ਜਲ ਸਰੋਤ ਵਿਚ ਗੁਰਪ੍ਰੀਤ ਸਿੰਘ ਔਲਖ, ਖੇਤੀਬਾੜੀ ਵਿਭਾਗ ਵਿਚ ਸੁਖਚੈਨ ਸਿੰਘ, ਪਬਲਿਕ ਹੈਲਥ ਵਿਚ ਇੰਦਰਜੀਤ ਸਿੰਘ ਢਿੱਲੋ, ਸਿੱਖਿਆ ਵਿਭਾਗ ਵਿਚ ਵਰੁਣ ਕੁਮਾਰ ਦੀ ਅਗਵਾਈ ਵਿਚ ਯੂ.ਪੀ.ਐਸ ਸਕੀਮ ਦਾ ਗਜ਼ਟ ਸਾੜ ਕੇ ਇਸਦਾ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ।ਇਸ ਮੌਕੇ ਉਕਤ ਆਗੂਆਂ ਤੋ ਇਲਾਵਾ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ, ਪ੍ਰਦੀਪ ਵਿਨਾਇਕ ਪੀ.ਐਸ.ਐਮ.ਐਸ.ਯੂ ਨੇ ਵਿਸ਼ੇ਼ਸ਼ ਤੌਰ ਤੇ ਹਾਜ਼ਰੀ ਭਰੀ ਅਤੇ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਮੁਲਾਜ਼ਮ ਮਾਰੂ ਸਕੀਮ ਨੂੰ ਕਿਸੇ ਹਾਲਤ ਵਿਚ ਸੂਬੇ ਅੰਦਰ ਲਾਗੂ ਨਹੀ ਹੋਣ ਦਿੱਤਾ ਜਾਵੇਗਾ । ਉਕਤ ਆਗੂਆਂ ਨੇ ਕਿਹਾ ਕਿ ਜੇਕਰ ਇਹ ਸਕੀਮ ਏਨੀ ਹੀ ਚੰਗੀ ਹੈ ਤਾਂ ਸਰਕਾਰ ਇਸ ਨੂੰ ਪਹਿਲਾਂ ਆਪਣੇ ਸੰਸਦ ਮੈਬਰਾਂ ਅਤੇ ਵਿਧਾਇਕਾਂ ਉਪਰ ਲਾਗੂ ਕਰੇ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਸਮੂਹ ਮੁਲਾਜ਼ਮਾਂ ਨੇ ਆਪਣੇ ਆਪਣੇ ਦਫਤਰਾਂ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ । ਇਸ ਮੁਲਾਜ਼ਮ ਮਾਰੂ ਸਕੀਮ ਦੀ ਨਿਖੇਦੀ ਕੀਤੀ।