Hindi
WhatsApp Image 2024-12-07 at 3

ਦਿਨੇਸ਼ ਬਸੀ ਨੇ ਸ੍ਰੀ ਸ਼੍ਰੀ ਗੌਰ ਨਿਤਾਈ ਰੱਥ ਯਾਤਰਾ ਚ ਲਿਆ ਆਸ਼ੀਰਵਾਦ

ਦਿਨੇਸ਼ ਬਸੀ ਨੇ ਸ੍ਰੀ ਸ਼੍ਰੀ ਗੌਰ ਨਿਤਾਈ ਰੱਥ ਯਾਤਰਾ ਚ ਲਿਆ ਆਸ਼ੀਰਵਾਦ

ਦਿਨੇਸ਼ ਬਸੀ ਨੇ ਸ੍ਰੀ ਸ਼੍ਰੀ ਗੌਰ ਨਿਤਾਈ ਰੱਥ ਯਾਤਰਾ ਚ ਲਿਆ ਆਸ਼ੀਰਵਾਦ

ਅੰਮ੍ਰਿਤਸਰ। ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਅੱਜ ਸ੍ਰੀ ਸ਼੍ਰੀ ਗੌਰ ਨਿਤਾਈ ਰੱਥ ਯਾਤਰਾ ਵਿੱਚ ਪੁੱਜੇ ਅਤੇ ਭਗਵਾਨ ਜਗਨਨਾਥ ਦਾ ਆਸ਼ੀਰਵਾਦ ਲਿਆ। ਉਨ੍ਹਾਂ ਇਸ ਸ਼ੁਭ ਮੌਕੇ 'ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ।

ਦਿਨੇਸ਼ ਬੱਸੀ ਨੇ ਲਾਰੈਂਸ ਰੋਡ 'ਤੇ ਸਥਿਤ ਬਿਜਲੀ ਪਹਿਲਵਾਨ ਮੰਦਰ ਤੋਂ ਸ਼ੁਰੂ ਹੋਈ ਯਾਤਰਾ 'ਚ ਹਿੱਸਾ ਲੈਂਦਿਆਂ ਭਗਵਾਨ ਜਗਨਨਾਥ ਅੱਗੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਸ਼ਹਿਰ ਦੀਆਂ ਸੜਕਾਂ ’ਤੇ ਨੱਚਦੇ ਹੋਏ ਸ਼ਰਧਾਲੂ ਇਸ ਗੱਲ ਦਾ ਪ੍ਰਤੀਕ ਹਨ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਉਨ੍ਹਾਂ ਕਿਹਾ ਕਿ ਜੋ ਵੀ ਇਸ ਪਵਿੱਤਰ ਯਾਤਰਾ ਵਿੱਚ ਸ਼ਾਮਲ ਹੁੰਦਾ ਹੈਉਸ ਦੇ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ ਹੈ ਅਤੇ ਉਸ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਧਰਮ ਦੇ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਦੀ ਅਪੀਲ ਵੀ ਕੀਤੀ। ਧਰਮ ਤੁਹਾਨੂੰ ਹਰ ਮੁਸ਼ਕਿਲ ਨੂੰ ਪਾਰ ਕਰਨ ਦਾ ਰਸਤਾ ਦਿਖਾਉਂਦਾ ਹੈ ਅਤੇ ਅੱਜ ਦੇ ਨੌਜਵਾਨਾਂ ਨੂੰ ਇਸ ਰਸਤੇ ਦੀ ਬਹੁਤ ਲੋੜ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਹਰ ਸਾਲ ਕੱਢੀ ਜਾਂਦੀ ਯਾਤਰਾ ਵਿੱਚ ਸ਼ਾਮਲ ਹੋ ਕੇ ਨੇਕੀ ਦੀ ਕਮਾਈ ਕਰਨ ਦੀ ਅਪੀਲ ਵੀ ਕੀਤੀ।


Comment As:

Comment (0)