Hindi

ਰੋਜ਼ਗਾਰ ਦੇ ਖੇਤਰ ‘ਚ ਵਰਦਾਨ ਸਾਬਤ ਹੋ ਰਹੀ ਹੈ ਰੋਜ਼ਗਾਰ ਬਿਊਰੋ ਦੀ ਮੋਬਾਇਲ ਐਪ - ਰਮਨਦੀਪ ਕੌਰ

ਰੋਜ਼ਗਾਰ ਦੇ ਖੇਤਰ ‘ਚ ਵਰਦਾਨ ਸਾਬਤ ਹੋ ਰਹੀ ਹੈ ਰੋਜ਼ਗਾਰ ਬਿਊਰੋ ਦੀ ਮੋਬਾਇਲ ਐਪ - ਰਮਨਦੀਪ ਕੌਰ

ਰੋਜ਼ਗਾਰ ਦੇ ਖੇਤਰ ‘ਚ ਵਰਦਾਨ ਸਾਬਤ ਹੋ ਰਹੀ ਹੈ ਰੋਜ਼ਗਾਰ ਬਿਊਰੋ ਦੀ ਮੋਬਾਇਲ ਐਪ - ਰਮਨਦੀਪ ਕੌਰ

ਹੁਸ਼ਿਆਰਪੁਰ, 7 ਜਨਵਰੀ :
       ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਦੇ ਰੋਜ਼ਗਾਰ ਸੰਬਧੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ। ਲੋੜ ਹੀ ਕਾਢ ਦੀ ਜਨਣੀ ਹੈ, ਇਸ ਕਹਾਵਤ ਨੂੰ ਰੋਜ਼ਗਾਰ ਦਫ਼ਤਰ ਦੀ ਰੋਜ਼ਗਾਰ ਮੋਬਾਇਲ ਐਪ ਨੇ ਸੱਚ ਕਰ ਦਿਖਾਇਆ ਹੈ। ਰੋਜ਼ਗਾਰ ਹਰ ਘਰ ਦੀ ਜ਼ਰੂਰਤ ਹੈ ਜਿਸ ਨੂੰ ਹਾਸਲ ਕਰਨ ਦੀ ਚਾਹ ਹਰੇਕ ਨੌਜਵਾਨ ਦੇ ਦਿਲ ਵਿੱਚ ਹੁੰਦੀ ਹੈ, ਪਰ ਉਸਨੂੰ ਨੌਕਰੀ ਕਿੱਥੇ ਅਤੇ ਕਿਵੇਂ ਮਿਲ ਸਕਦੀ ਹੈ, ਇਸ ਦੀ ਜਾਣਕਾਰੀ ਨਹੀਂ ਹੁੰਦੀ, ਪਰ ਪਿਛਲੇ ਕੁਝ ਸਾਲਾਂ ਤੋਂ ਰੋਜ਼ਗਾਰ ਮੋਬਾਇਲ ਐਪ ਨੇ ਇਸ ਕਮੀ ਨੂੰ ਵੀ ਪੂਰਾ ਕਰ ਦਿੱਤਾ ਹੈ। ਹਰ ਰੋਜ਼ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਨੂੰ ਇਸ ਐਪ 'ਤੇ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਮੁਫ਼ਤ ਸਕਿੱਲ ਕੋਰਸਾਂ ਵਿੱਚ ਦਾਖ਼ਲਾ ਦੇਣ ਲਈ ਆਪਣਾ ਕੰਮ-ਧੰਦਾ ਸ਼ੁਰੂ ਕਰਨ ਦੇ ਵਾਸਤੇ ਲੋਨ ਲੈਣ ਦੇ ਲਈ ਸੁਵਿਧਾ ਵੀ ਦੇ ਰਿਹਾ ਹੈ। ਹੁਣ ਤੱਕ ਇਸ ਰੋਜ਼ਗਾਰ ਮੋਬਾਇਲ ਐਪ ਨੂੰ ਵੱਡੀ ਗਿਣਤੀ ਵਿੱਚ ਪ੍ਰਾਰਥੀ ਡਾਊਨਲੋਡ ਕਰ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਇਸ ਐਪ ਦੀ ਮਦਦ ਨਾਲ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ।
      ਇਸ ਮੌਕੇ ਜਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਰੋਜ਼ਗਾਰ ਮੋਬਾਇਲ ਐਪ ਉਮੀਦ ਤੋਂ ਜਿਆਦਾ ਵਧੀਆ ਕਾਰਗੁਜ਼ਾਰੀ ਦੇ ਰਹੀ ਹੈ, ਪਿਛਲੇ ਕੁਝ ਸਮੇਂ ਤੋਂ ਇਸ ਰੋਜ਼ਗਾਰ ਮੋਬਾਇਲ ਐਪ ਦੀ ਮਦਦ ਨਾਲ ਬਹੁਤ ਸਾਰੀਆਂ ਨਾਮੀ ਪ੍ਰਾਈਵੇਟ ਕੰਪਨੀਆਂ ਅਤੇ ਨਾਮੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹੇ-ਲਿਖੇ ਵੈੱਲ-ਐਜੂਕੇਟਿਡ ਬੱਚਿਆਂ ਨੇ ਵਧੀਆ ਸਾਲਾਨਾ ਪੈਕੇਜ ਤੇ ਨੌਕਰੀਆਂ ਦਿਵਾਉਣ ਵਿੱਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਹ ਨੌਜਵਾਨ ਜਿਹੜੇ ਦੂਰ-ਦੁਰਾਡੇ ਏਰੀਏ ਨਾਲ ਸਬੰਧ ਰੱਖਦੇ ਸਨ ,ਜਿਵੇਂ ਕਿ ਕੰਢੀ ਏਰੀਏ ਦੇ ਪ੍ਰਾਰਥੀ, ਜਿਹੜੇ ਕਿ ਇਸ ਦਫਤਰ ਤੱਕ ਨਹੀਂ ਪਹੁੰਚ ਸਕਦੇ ਸਨ, ਉਹ ਨੌਜਵਾਨ ਵੀ ਘਰ ਬੈਠੇ ਹੀ ਆਪਣੇ ਮੋਬਾਇਲ ਫੋਨ ਤੋਂ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਨਾਲ ਜੁੜ ਗਏ ਹਨ। ਉਨ੍ਹਾਂ ਹੁਸ਼ਿਆਰਪੁਰ ਜਿਲ੍ਹੇ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਫ਼ਤਰ ਦੀ ਰੋਜ਼ਗਾਰ ਮੋਬਾਇਲ ਐਪ ਡੀਬੀਈਈ ਆਨਲਾਈਨ ਨੂੰ ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਨ ਅਤੇ ਇਸ ਐਪ ਰਾਹੀਂ ਘਰ ਬੈਠੇ ਹੀ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈਣ ਅਤੇ ਇਸ ਐਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

 


Comment As:

Comment (0)