Hindi

ਵਿਧਾਇਕ ਫਾਜ਼ਿਲਕਾ ਨੇ 47 ਲੱਖ ਦੀ ਲਾਗਤ ਨਾਲ ਗੁਰੂ ਨਾਨਕ ਕਲੋਨੀ ਫਾਜ਼ਿਲਕਾ ਦੀਆਂ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾ

ਵਿਧਾਇਕ ਫਾਜ਼ਿਲਕਾ ਨੇ 47 ਲੱਖ ਦੀ ਲਾਗਤ ਨਾਲ ਗੁਰੂ ਨਾਨਕ ਕਲੋਨੀ ਫਾਜ਼ਿਲਕਾ ਦੀਆਂ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ  ਕਿਹਾ, ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਕਰ ਰਹੀ ਹੈ ਸਿਰਤੋੜ ਯਤਨ

ਵਿਧਾਇਕ ਫਾਜ਼ਿਲਕਾ ਨੇ 47 ਲੱਖ ਦੀ ਲਾਗਤ ਨਾਲ ਗੁਰੂ ਨਾਨਕ ਕਲੋਨੀ ਫਾਜ਼ਿਲਕਾ ਦੀਆਂ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ
 ਕਿਹਾ, ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਕਰ ਰਹੀ ਹੈ ਸਿਰਤੋੜ ਯਤਨ
ਫਾਜ਼ਿਲਕਾ 8 ਜਨਵਰੀ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ ਤੇ ਇਸੇ ਤਹਿਤ ਹੀ ਵੱਖ-ਵੱਖ ਹਲਕਿਆਂ ਦੇ ਵਿੱਚ ਪੱਕੀਆਂ ਸੜਕਾਂ ਬਣਾਉਣ ਦੇ ਨਾਲ ਨਾਲ ਪਿੰਡਾਂ ਦੀਆਂ ਗਲੀਆਂ ਤੇ ਨਾਲੀਆਂ ਨੂੰ ਵੀ ਪੱਕਾ ਕੀਤਾ ਜਾ ਰਿਹਾ ਹੈ।  ਇਹ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ 47 ਲੱਖ ਦੀ ਲਾਗਤ ਨਾਲ ਗੁਰੂ ਨਾਨਕ ਕਲੋਨੀ ਫਾਜ਼ਿਲਕਾ ਦੀਆਂ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ!
 ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਦੇਣ ਲਈ ਮੌਜੂਦਾ ਸਰਕਾਰ ਵੱਲੋਂ ਨਵੇਂ-ਨਵੇਂ ਪ੍ਰੋਜੈਕਟ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਸੜਕਾਂ ਦਾ ਕੰਮ ਜੰਗੀ ਪੱਧਰ *ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ ਜਿਥੇ ਜਿਥੇ ਵੀ ਸੜਕਾਂ ਬਣਨ ਵਾਲੀਆਂ ਹਨ ਉਥੇ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਹਗੀਰਾਂ ਨੂੰ ਪ੍ਰੇਸ਼ਾਨੀ ਨਾ ਆਵੇ , ਇਸ ਲਈ ਸੜਕਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ, ਤਾਂ ਜੋ ਦੇਰ ਸਵੇਰ ਸਮੇਂ ਜਦੋਂ ਮਰਜੀ ਬਿਨਾਂ ਕਿਸੇ ਖਜਲ-ਖੁਆਰੀ ਦੇ ਆਇਆ-ਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਵਰਗ ਦਾ ਵਿਕਾਸ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਪਾਰਟੀਬਾਜੀ ਦੇ ਹਰੇਕ ਗਲੀ-ਮੁਹੱਲੇ, ਸ਼ਹਿਰ-ਪਿੰਡ ਆਦਿ ਵਿਖੇ ਵਿਕਾਸ ਪ੍ਰੋਜੈਕਟਾਂ ਦੀ ਝੜੀ ਲਿਆਂਦੀ ਗਈ ਹੈ ਤਾਂ ਜੋ ਆਲਾ-ਦੁਆਲਾ ਸਹੂਲਤਾਂ ਨਾਲ ਭਰਪੂਰ ਹੋਵੇ।
 ਇਸ ਮੌਕੇ ਬਲਾਕ ਪ੍ਰਧਾਨ ਸ਼ਿਵ ਜਜੋਰੀਆ,ਬਲਾਕ ਪ੍ਰਧਾਨ ਸੰਦੀਪ ਚਲਾਣਾ, ਬਲਾਕ ਪ੍ਰਧਾਨ ਯੋਗੇਸ਼ ਸ਼ਰਮਾ,ਬਲਾਕ ਪ੍ਰਧਾਨ,ਕ੍ਰਿਸ਼ਨ ਕੰਬੋਜ, ਕੁਸੁਮਲਤਾ, ਰਮਨ ਕੰਬੋਜ, ਸੁਰਿੰਦਰਪਾਲ ਸਿੰਘ ਘੋਗਾ, ਬਬਲੀ ਰੇਵਾੜੀਆ,ਸ਼ੇਖਰ,ਬਿੱਟੂ ਸੇਤੀਆ,ਸ਼ਾਮ ਲਾਲ ਗਾਂਧੀ, ਸੁਨੀਲ ਮੈਣੀ ਅਤੇ ਕ੍ਰਿਸ਼ਨ ਕੰਬੋਜ ਸਮੇਤ ਵੱਡੀ ਗਿਣਤੀ ਵਿੱਚ ਕਲੋਨੀ ਦੇ ਲੋਕ ਹਾਜ਼ਰ ਸਨ।


Comment As:

Comment (0)