ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਅਚਨਚੇਤ ਚੈਕਿੰਗ
ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਅਚਨਚੇਤ ਚੈਕਿੰਗ
ਚਿਕਨ ਕਾਰਨਰਾਂ ਤੇ ਨਜਾਇਜ ਸ਼ਰਾਬ ਦਾ ਸੇਵਨ ਕਰਨ ਵਾਲਿਆ ਤੇ ਆਬਕਾਰੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ
ਰੂਪਨਗਰ, 08 ਜਨਵਰੀ: ਆਬਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਜਤਿੰਦਰ ਜੋਰਵਾਲ, ਉਪ-ਕਮਿਸ਼ਨਰ (ਆਬਕਾਰੀ) ਪਟਿਆਲਾ ਜੋਨ ਸ਼੍ਰੀ ਤਰਸੇਮ ਚੰਦ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਸ਼੍ਰੀ ਅਸ਼ੋਕ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਆਬਕਾਰੀ ਵਿਭਾਗ ਰੋਪੜ ਦੇ ਆਬਕਾਰੀ ਅਫਸਰ ਸ਼੍ਰੀ ਸ਼ੇਖਰ, ਆਬਕਾਰੀ ਨਿਰੀਖਕ ਸਰਕਲ ਰੋਪੜ ਸ. ਜੋਰਾਵਰ ਸਿੰਘ, ਆਬਕਾਰੀ ਨਿਰੀਖਕ ਸਰਕਲ ਨੰਗਲ ਸ. ਮਨਪ੍ਰੀਤ ਸਿੰਘ ਅਤੇ ਆਬਕਾਰੀ ਨਿਰੀਖਕ ਸਰਕਲ ਮੋਰਿੰਡਾ ਸ਼੍ਰੀ ਸੌਰਵ ਗੁਪਤਾ ਵਲੋਂ ਅੱਜ ਜ਼ਿਲ੍ਹਾ ਰੋਪੜ ਵਿੱਚ ਵੱਖ-ਵੱਖ ਥਾਵਾਂ ਤੇ ਚੱਲ ਰਹੇ ਚਿਕਨ ਕਾਰਨਰਾਂ ਤੇ ਨਜਾਇਜ ਸ਼ਰਾਬ ਪਿਲਾਉਣ ਸਬੰਧੀ ਅਤੇ ਬਾਹਰਲੇ ਰਾਜਾਂ ਦੀ ਸ਼ਰਾਬ ਨੂੰ ਗੈਰ-ਕਾਨੂੰਨੀ ਢੰਗ ਨਾਲ ਪਰੋਸਨ ਸਬੰਧੀ ਚੈਕਿੰਗ ਕੀਤੀ ਗਈ।
ਐਕਸਾਈਜ ਵਿਭਾਗ ਦੀ ਟੀਮ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਲ੍ਹੇ ਵਿੱਚ ਖਾਣ ਪੀਣ ਵਾਲੀਆਂ ਥਾਵਾਂ ਦੀ ਆੜ ਵਿੱਚ ਨਜਾਇਜ ਸ਼ਰਾਬ ਪਿਲਾਉਣ ਦਾ ਕੰਮ ਨਹੀ ਚੱਲਣ ਦਿੱਤਾ ਜਾਵੇਗਾ। ਇਸ ਚੈਕਿੰਗ ਦੌਰਾਨ ਚਿਕਨ ਕਾਰਨਰਾਂ ਦੇ ਮਾਲਕਾ ਨੂੰ ਬਿਨਾਂ ਲਾਇਸੰਸ ਸ਼ਰਾਬ ਨਾ ਪਿਲਾਉਣ ਸਬੰਧੀ ਸਖਤ ਹਦਾਇਤਾਂ ਕੀਤੀਆਂ ਗਈਆਂ ਅਤੇ ਦੱਸਿਆ ਗਿਆ ਕਿ ਜੇਕਰ ਭਵਿੱਖ ਵਿੱਚ ਵੀ ਚੈਕਿੰਗ ਦੌਰਾਨ ਕੋਈ ਵੀ ਉਨ੍ਹਾਂ ਦੇ ਚਿਕਨ ਕਾਰਨਰਾਂ ਅੰਦਰ ਨਜਾਇਜ ਸ਼ਰਾਬ ਦਾ ਸੇਵਨ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਆਬਕਾਰੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।