ਸਵ. ਅਟਲ ਬਿਹਾਰੀ ਵਾਜਪਾਈ ਜੀ ਨੂੰ ਭਾਜਪਾ ਆਗੂਆਂ ਵੱਲੋਂ ਨਿੱਘੀ ਸ਼ਰਧਾਂਜਲੀ
ਡੇਰਾਬੱਸੀ, 25ਦਸੰਬਰ (ਜਸਬੀਰ ਸਿੰਘ)
ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸਵਰਗੀਯ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਨ ਨੂੰ ਸਮਰਪਿਤ ‘ਰਾਸ਼ਟਰੀ ਸੁਸ਼ਾਸਨ ਦਿਵਸ’ ਦੇ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਡੇਰਾਬੱਸੀ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ (ਬੰਨੀ) ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੇ ਦਫ਼ਤਰ ਡੇਰਾਬੱਸੀ ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੌਰਾਨ ਭਾਜਪਾ ਮੰਡਲ ਡੇਰਾਬੱਸੀ ਦੇ ਪ੍ਰਧਾਨ ਪਵਨ ਧੀਮਾਨ (ਪੰਮਾ) ਸਮੇਤ ਹੋਰ ਸੀਨੀਅਰ ਆਗੂਆਂ ਨੇ ਸਵ. ਅਟਲ ਬਿਹਾਰੀ ਵਾਜਪਾਈ ਜੀ ਦੀ ਤਸਵੀਰ ’ਤੇ ਫੁੱਲ ਅਰਪਣ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਕਿਹਾ ਕਿ ਸਵਰਗੀਯ ਅਟਲ ਬਿਹਾਰੀ ਵਾਜਪਾਈ ਜੀ ਸਿਰਫ਼ ਇੱਕ ਮਹਾਨ ਨੇਤਾ ਹੀ ਨਹੀਂ, ਸਗੋਂ ਉਹ ਭਾਰਤੀ ਰਾਜਨੀਤੀ ਦੇ ਐਸੇ ਯੁੱਗ ਪੁਰਖ ਸਨ, ਜਿਨ੍ਹਾਂ ਨੇ ਦੇਸ਼ ਨੂੰ ਸਥਿਰ, ਮਜ਼ਬੂਤ ਅਤੇ ਸਵਾਭਿਮਾਨੀ ਦਿਸ਼ਾ ਦਿੱਤੀ। ਉਨ੍ਹਾਂ ਦੀ ਸਾਦਗੀ,ਦੂਰਦਰਸ਼ਤਾ, ਕਾਵਿ-ਮਨ ਅਤੇ ਸੁਸ਼ਾਸਨ ਪ੍ਰਤੀ ਵਚਨਬੱਧਤਾ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ।”ਬੰਨੀ ਸੰਧੂ ਨੇ ਅੱਗੇ ਕਿਹਾ ਕਿ ਵਾਜਪਾਈ ਜੀ ਨੇ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਬਣਾਇਆ ਅਤੇ ਵਿਰੋਧੀਆਂ ਨਾਲ ਵੀ ਸਨਮਾਨ ਭਰੀ ਭਾਸ਼ਾ ਵਰਤੀ। ਪੋਖਰਣ ਪਰਮਾਣੂ ਟੈਸਟ, ਸੜਕਾਂ ਦਾ ਜਾਲ, ਸਰਬਪੱਖੀ ਵਿਕਾਸ ਅਤੇ ਵਿਦੇਸ਼ ਨੀਤੀ ਵਿੱਚ ਭਾਰਤ ਦੀ ਮਜ਼ਬੂਤ ਪਹਿਚਾਣ ਉਨ੍ਹਾਂ ਦੀ ਦੂਰਦਰਸ਼ੀ ਸੋਚ ਦੇ ਪ੍ਰਮੁੱਖ ਉਦਾਹਰਨ ਹਨ। ਭਾਰਤੀ ਜਨਤਾ ਪਾਰਟੀ ਅੱਜ ਵੀ ਉਨ੍ਹਾਂ ਦੇ ਦਿਖਾਏ ਮਾਰਗ ’ਤੇ ਚੱਲਦਿਆਂ ਦੇਸ਼ ਸੇਵਾ ਲਈ ਸੰਕਲਪਬੱਧ ਹੈ।ਇਸ ਸਮਾਗਮ ਵਿੱਚ ਸਾਬਕਾ ਮੰਡਲ ਪ੍ਰਧਾਨ ਰਾਕੇਸ ਮੇਹਤਾ, ਰਾਕੇਸ਼ ਸ਼ਰਮਾ, ਰਜਨੀ ਚੱਢਾ, ਮੰਨਦੀਪ ਕੌਰ ਸੈਣੀ, ਦਿਨੇਸ਼ ਵੈਸ਼ਨਵ, ਨਰਿੰਦਰ ਸ਼ਰਮਾ, ਹਰਮੇਸ਼ ਗੁਪਤਾ, ਸਤੀਸ਼ ਕੋਡਲ, ਸੁਮੀਤ ਸ਼ਰਮਾ, ਰਮੇਸ਼ ਕੁਮਾਰ, ਰਿੰਕੂ ਪੰਡੀਤ, ਅਮਨ ਪਾਹਵਾ, ਹਰਬੰਸ ਸਿੰਘ, ਮਹੇਸ਼ ਧੀਮਾਨ,ਯੋਗੇਸ ਅੱਤਰੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਮਹਿਲਾ ਮੈਂਬਰ ਹਾਜ਼ਰ ਰਹੇ।ਪ੍ਰੋਗਰਾਮ ਦੇ ਅੰਤ ਵਿੱਚ ਪਰਿਆਵਰਣ ਸੰਰੱਖਣ ਦਾ ਸੰਦੇਸ਼ ਦਿੰਦਿਆਂ ਸਾਰੇ ਸਾਥੀਆਂ ਨੂੰ ਤੁਲਸੀ ਮਾਤਾ ਦੇ ਪੌਦੇ ਵੀ ਵੰਡੇ ਗਏ।