ਰਾਸ਼ਟਰੀ ਉਪਭੋਗਤਾ ਦਿਵਸ-2025 ਦਾ ਆਯੋਜਨ
ਪ੍ਰੈੱਸ ਨੋਟ
ਰਾਸ਼ਟਰੀ ਉਪਭੋਗਤਾ ਦਿਵਸ-2025 ਦਾ ਆਯੋਜਨ
ਰਾਸ਼ਟਰੀ ਉਪਭੋਗਤਾ ਦਿਵਸ-2025 ਦੀ ਪੂਰਵ ਸੰਧਿਆ 'ਤੇ, ਖੁਰਾਕ ਤੇ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਲੀਗਲ ਮੈਟਰੋਲੋਜੀ ਵਿਭਾਗ, ਯੂ.ਟੀ., ਚੰਡੀਗੜ੍ਹ ਦੁਆਰਾ, ਉਪਭੋਗਤਾ ਐਸੋਸੀਏਸ਼ਨ ਚੰਡੀਗੜ੍ਹ ਦੇ ਤਾਲਮੇਲ ਨਾਲ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਰਾਸ਼ਟਰੀ ਉਪਭੋਗਤਾ ਦਿਵਸ-2025 ਦਾ ਥੀਮ "ਡਿਜੀਟਲ ਨਿਆਂ ਦੇ ਜ਼ਰੀਏ ਪ੍ਰਭਾਵੀ ਅਤੇ ਤੇਜ਼ ਨਿਵਾਰਣ" ਰਿਹਾ।
ਇਹ ਸੈਮੀਨਾਰ 24.12.2025 ਨੂੰ ਰਾਜ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ, ਸੈਕਟਰ-19, ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਐੱਨ.ਕੇ. ਝਿੰਗਨ, ਸਕੱਤਰ ਜਨਰਲ, ਉਪਭੋਗਤਾ ਐਸੋਸੀਏਸ਼ਨ ਚੰਡੀਗੜ੍ਹ ਦੁਆਰਾ ਸੁਆਗਤੀ ਸੰਬੋਧਨ ਨਾਲ ਹੋਈ। ਇਸ ਤੋਂ ਬਾਅਦ ਸ਼੍ਰੀ ਅਜੈ ਜੱਗਾ, ਐਡਵੋਕੇਟ ਦੁਆਰਾ ਰਾਸ਼ਟਰੀ
ਉਪਭੋਗਤਾ ਦਿਵਸ ਦੇ ਥੀਮ 'ਤੇ ਵਖਿਆਨ ਦਿੱਤਾ ਗਿਆ।
ਸੈਮੀਨਾਰ ਵਿੱਚ ਉਪਭੋਗਤਾਵਾਂ ਦੀ ਸਹਾਇਤਾ ਵਿੱਚ ਮਹੱਤਵਪੂਰਨ ਯੋਗਦਾਨ ਲਈ ਰਾਸ਼ਟਰੀ ਉਪਭੋਗਤਾ ਹੈਲਪਲਾਇਨ (ਐੱਨਸੀਐੱਚ/NCH) ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਰਾਸ਼ਟਰੀ ਉਪਭੋਗਤਾ ਹੈਲਪਲਾਇਨ (ਐੱਨਸੀਐੱਚ/NCH) ਹੁਣ 17 ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਨਾਲ ਇਹ ਉਪਭੋਗਤਾਵਾਂ ਦੇ ਲਈ ਅਧਿਕ ਅਨੁਕੂਲ ਬਣ ਗਈ ਹੈ। ਹੈਲਪਲਾਇਨ 'ਤੇ ਹਰ ਸਾਲ ਲਗਭਗ 12 ਲੱਖ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਅਤੇ ₹27.61 ਕਰੋੜ ਦੀ ਰਕਮ ਦੇ ਰਿਫੰਡ ਸਫ਼ਲਤਾਪੂਰਵਕ ਨਿਪਟਾਏ ਗਏ ਹਨ। ਸ਼ਿਕਾਇਤਾਂ ਦੇ ਨਿਪਟਾਰੇ ਦਾ ਔਸਤ ਸਮਾਂ ਲਗਭਗ ਤਿੰਨ ਹਫ਼ਤੇ ਹੈ।
ਸਰਕਾਰ ਦੀਆਂ ਡਿਜੀਟਲ ਪਹਿਲਾਂ, ਜਿਵੇਂ ਕਿ ਈ-ਜਾਗ੍ਰਿਤੀ ਦੀ ਵੀ ਸ਼ਲਾਘਾ ਕੀਤੀ ਗਈ, ਜੋ ਉਪਭੋਗਤਾ ਅਧਿਕਾਰਾਂ, ਉਪਾਵਾਂ ਅਤੇ ਅਣਉਚਿਤ ਵਪਾਰ ਵਿਵਹਾਰ, ਨੁਕਸਦਾਰ ਵਸਤੂਆਂ, ਕਮੀਪੂਰਨ ਸੇਵਾਵਾਂ ਅਤੇ ਭ੍ਰਾਮਕ ਇਸ਼ਤਿਹਾਰਾਂ ਵਿਰੁੱਧ ਨਿਵਾਰਣ ਤੰਤਰ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਹਾਇਕ ਹਨ। ਉਪਭੋਗਤਾ ਸੁਰੱਖਿਆ ਐਕਟ ਦੇ ਤਹਿਤ ਈ-ਫਾਇਲਿੰਗ ਸੁਵਿਧਾ ਦੇ ਜ਼ਰੀਏ ਉਪਭੋਗਤਾ ਕਿਤੋਂ ਵੀ ਔਨਲਾਇਨ ਸ਼ਿਕਾਇਤ ਦਰਜ ਕਰ ਸਕਦੇ ਹਨ, ਜਿਸ ਨਾਲ ਭੂਗੋਲਿਕ ਅਤੇ ਪ੍ਰਕਿਰਿਆਤਮਕ ਰੁਕਾਵਟਾਂ ਸਮਾਪਤ ਹੋਈਆਂ ਹਨ। ਵਰਚੁਅਲ ਸੁਣਵਾਈ ਨਾਲ ਸਮਾਂ, ਯਾਤਰਾ ਅਤੇ ਮੁਕੱਦਮੇਬਾਜ਼ੀ ਦੀ ਲਾਗਤ ਵਿੱਚ ਜ਼ਿਕਰਯੋਗ ਕਮੀ ਆਈ ਹੈ ਅਤੇ ਹੁਣ ਤੱਕ 3.81 ਕਰੋੜ ਵਰਚੁਅਲ ਸੁਣਵਾਈਆਂ ਆਯੋਜਿਤ ਕੀਤੀਆਂ ਚੁੱਕੀਆਂ ਹਨ।
ਇਸ ਅਵਸਰ 'ਤੇ, ਸ਼੍ਰੀ ਅਜੈ ਜੱਗਾ ਐਡਵੋਕੇਟ ਦੁਆਰਾ ਲਿਖੀ ਗਈ ਰਾਇਟ ਟੂ ਸਰਵਿਸ (ਆਰਟੀਐੱਸ/RTS) ਪੁਸਤਿਕਾ ਵੀ ਲਾਂਚ ਕੀਤੀ ਗਈ, ਜਿਸ ਵਿੱਚ ਆਰਟੀਐੱਸ (RTS) ਐਕਟ ਦੇ ਤਹਿਤ ਵਿਭਿੰਨ ਵਿਭਾਗਾਂ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਲਗਭਗ 800 ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਾਅਦ, ਐਡਵੋਕੇਟ ਆਈਪੀ ਸਿੰਘ ਦੁਆਰਾ "ਔਨਲਾਇਨ ਉਪਭੋਗਤਾ ਸ਼ਿਕਾਇਤ ਕਿਵੇਂ ਦਰਜ ਕਰੀਏ" ਵਿਸ਼ੇ 'ਤੇ ਇੱਕ ਵਖਿਆਨ ਦਿੱਤਾ ਗਿਆ।
ਇਸ ਤੋਂ ਇਲਾਵਾ, ਸ਼੍ਰੀ ਰਾਜੇਸ਼ ਕੇ. ਆਰੀਆ, ਮੈਂਬਰ, ਸਟੇਟ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ, ਯੂ.ਟੀ., ਚੰਡੀਗੜ੍ਹ, ਜੋ ਮੁੱਖ ਮਹਿਮਾਨ ਵੀ ਸਨ, ਨੇ ਉਪਭੋਗਤਾ ਸੁਰੱਖਿਆ ਐਕਟ, 2019 ਦੀਆਂ ਨਵੀਆਂ ਵਿਸ਼ੇਸ਼ਤਾਵਾਂ 'ਤੇ ਵਖਿਆਨ ਦਿੱਤਾ। ਪ੍ਰੋਗਰਾਮ ਦੇ ਦੌਰਾਨ ਸਟੇਟ ਕਮਿਸ਼ਨ, ਚੰਡੀਗੜ੍ਹ ਦੀਆਂ ਵਿਭਿੰਨ ਉਪਲਬਧੀਆਂ 'ਤੇ ਵੀ ਪ੍ਰਕਾਸ਼ ਪਾਇਆ ਗਿਆ।
ਸੈਮੀਨਾਰ ਵਿੱਚ ਸਕੂਲੀ ਬੱਚਿਆਂ, ਵਕੀਲਾਂ ਅਤੇ ਆਮ ਜਨਤਾ ਨੇ ਹਿੱਸਾ ਲਿਆ।
ਇਸ ਤੋਂ ਇਲਾਵਾ, ਖੁਰਾਕ ਅਤੇ ਸਪਲਾਈ ਅਤੇ ਉਪਭੋਗਤਾ ਮਾਮਲੇ ਅਤੇ ਲੀਗਲ ਮੈਟਰੋਲੋਜੀ, ਯੂ.ਟੀ., ਚੰਡੀਗੜ੍ਹ ਨੇ ਉਪਭੋਗਤਾਵਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸ਼ਿਵਾਲਿਕ ਗਾਰਡਨ, ਮਨੀਮਾਜਰਾ ਵਿਖੇ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ। ਜਨਤਾ ਨੂੰ ਲੀਗਲ ਮੈਟਰੋਲੋਜੀ ਐਕਟ ਦੇ ਪ੍ਰਾਵਧਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਐੱਮਆਰਪੀ (MRP) ਤੋਂ ਵੱਧ ਵਸੂਲੀ ਅਤੇ ਘੱਟ ਭਾਰ ਵਾਲੀਆਂ ਚੀਜ਼ਾਂ ਨਾਲ ਸਬੰਧਿਤ ਸ਼ਿਕਾਇਤਾਂ ਦਰਜ ਕਰਵਾਉਣ ਲਈ ਵਿਭਾਗ ਦੇ ਹੈਲਪਲਾਇਨ ਨੰਬਰ 1800-180-2068 ਬਾਰੇ ਜਾਗਰੂਕ ਕੀਤਾ ਗਿਆ। ਨੁੱਕੜ ਨਾਟਕ ਨੂੰ ਦਰਸ਼ਕਾਂ ਦੁਆਰਾ ਭਰਪੂਰ ਹੁੰਗਾਰਾ ਮਿਲਿਆ।
ਰਾਸ਼ਟਰੀ ਉਪਭੋਗਤਾ ਅਧਿਕਾਰ ਦਿਵਸ-2025 'ਤੇ ਉਪਭੋਗਤਾਵਾਂ ਦੀ ਜਾਗਰੂਕਤਾ ਨੂੰ ਹੋਰ ਵਧਾਉਣ ਲਈ ਧਨਾਸ ਵਿਖੇ ਇੱਕ ਹੋਰ ਨੁੱਕੜ ਨਾਟਕ ਆਯੋਜਿਤ ਕੀਤਾ ਜਾਣਾ ਪ੍ਰਸਤਾਵਿਤ ਹੈ।