Hindi

ਇਸਟੇਟ ਆਫਿਸ ਸੇਵਾਵਾਂ ਦੀ ਪ੍ਰਕਿਰਿਆ ਵਿੱਚ FIFO (ਫਸਟ-ਇਨ-ਫਜਟ-ਆਊਟ) ਸਿਸਟਮ ਦਾ ਲਾਗੂਕਰਨ

ਇਸਟੇਟ ਆਫਿਸ ਸੇਵਾਵਾਂ ਦੀ ਪ੍ਰਕਿਰਿਆ ਵਿੱਚ FIFO (ਫਸਟ-ਇਨ-ਫਜਟ-ਆਊਟ) ਸਿਸਟਮ ਦਾ ਲਾਗੂਕਰਨ

ਪ੍ਰੈੱਸ ਨੋਟ

ਚੰਡੀਗੜ੍ਹ, 24.12.2025:
ਇਸਟੇਟ ਆਫਿਸ ਸੇਵਾਵਾਂ ਦੀ ਪ੍ਰਕਿਰਿਆ ਵਿੱਚ FIFO (ਫਸਟ-ਇਨ-ਫਜਟ-ਆਊਟ) ਸਿਸਟਮ ਦਾ ਲਾਗੂਕਰਨ

​ਇਸਟੇਟ ਆਫਿਸ, ਯੂ.ਟੀ. ਚੰਡੀਗੜ੍ਹ ਨੇ ਸਾਰੇ ਨਾਗਰਿਕਾਂ ਲਈ ਪਾਰਦਰਸ਼ਤਾ, ਨਿਰਪੱਖਤਾ ਅਤੇ ਬਰਾਬਰ ਵਿਵਹਾਰ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਸਾਰੀਆਂ ਸੇਵਾ ਅਰਜ਼ੀਆਂ ਦੀ ਪ੍ਰਕਿਰਿਆ ਲਈ ਐੱਫਆਈਐੱਫਓ (FIFO) (ਫਸਟ-ਇਨ-ਫਜਟ-ਆਊਟ) ਸਿਸਟਮ ਲਾਗੂ ਕੀਤਾ ਹੈ।

ਐੱਫਆਈਐੱਫਓ (FIFO) (ਫਸਟ-ਇਨ-ਫਜਟ-ਆਊਟ) ਸਿਸਟਮ ਦੇ ਤਹਿਤ, ਅਰਜ਼ੀਆਂ ਦਾ ਔਨਲਾਇਨ ਪੋਰਟਲ 'ਤੇ ਪ੍ਰਾਪਤ ਹੋਣ ਵਾਲੇ ਕ੍ਰਮ ਵਿੱਚ ਸਖ਼ਤੀ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਪਹਿਲਾਂ ਜਮ੍ਹਾਂ ਕੀਤੀ ਗਈ ਅਰਜ਼ੀ ਨੂੰ ਪਹਿਲਾਂ ਪ੍ਰਕਿਰਿਆ ਵਿੱਚ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਜਮ੍ਹਾਂ ਕੀਤੀਆਂ ਗਈਆਂ ਅਰਜ਼ੀਆਂ ਨੂੰ  ਬਾਅਦ ਹੀ  ਪ੍ਰਕਿਰਿਆ ਵਿੱਚ ਲਿਆ ਜਾਂਦਾ ਹੈ। ਐੱਫਆਈਐੱਫਓ (FIFO) (ਫਸਟ-ਇਨ-ਫਜਟ-ਆਊਟ) ਸਿਸਟਮ, ਸਿਸਟਮ-ਸੰਚਾਲਿਤ ਹੈ। ਸਖ਼ਤ ਅਨੁਪਾਲਨ ਸੁਨਿਸ਼ਚਿਤ ਕਰਨ ਲਈ ਔਨਲਾਇਨ ਸਿਸਟਮ ਵਿੱਚ ਤਕਨੀਕੀ ਨਿਯੰਤਰਣ ਵਿਕਸਿਤ ਕੀਤੇ ਗਏ ਹਨ। ਕਿਸੇ ਵੀ ਪੱਧਰ 'ਤੇ ਅਧਿਕਾਰੀਆਂ ਨੂੰ ਇਜਾਜ਼ਤ ਨਹੀਂ ਹੈ ਅਤੇ ਉਹ ਅਰਜ਼ੀ ਨੂੰ ਵਾਰੀ-ਵਾਰੀ ਪ੍ਰਕਿਰਿਆ ਕਰਨ ਦੇ ਸਮਰੱਥ ਨਹੀਂ ਹੋਣਗੇ ਜਦਕਿ  ਉਸੇ ਸੇਵਾ ਦੀ ਪਹਿਲਾਂ ਦੀ ਮਿਤੀ ਵਾਲੀ ਅਰਜ਼ੀ ਲੰਬਿਤ ਰਹਿੰਦੀ ਹੈ। ਸਿਸਟਮ ਖ਼ੁਦ ਹੀ ਕ੍ਰਮ ਤੋਂ ਹਟ ਕੇ ਅਰਜ਼ੀਆਂ ਦੇ ਨਿਪਟਾਰੇ ਦੀ ਆਗਿਆ ਨਹੀਂ ਦਿੰਦਾ।

 ਐੱਫਆਈਐੱਫਓ (FIFO) (ਫਸਟ-ਇਨ-ਫਜਟ-ਆਊਟ) ਸਿਸਟਮ ਦੇ ਲਾਗੂ ਹੋਣ ਨਾਲ:

• ਕੋਈ ਵੀ ਅਧਿਕਾਰੀ ਕ੍ਰਮ ਤੋਂ ਬਾਹਰ  ਕਿਸੇ ਅਰਜ਼ੀ  ਦੀ ਚੋਣ ਜਾਂ ਨਿਪਟਾਰਾ ਨਹੀਂ ਕਰ ਸਕਦਾ।

• ਕਿਸੇ ਵੀ ਤਰ੍ਹਾਂ ਦੀ ਪ੍ਰਾਥਮਿਕਤਾ ਜਾਂ ਵਿਸ਼ੇਸ਼  ਰਿਆਇਤ ਕ੍ਰਮ ਤੋਂ ਬਾਹਰ ਨਹੀਂ ਦਿੱਤੀ ਜਾ ਸਕਦੀ।
• ਵਿਅਕਤੀਗਤ ਬੇਨਤੀਆਂ, ਸਿਫ਼ਾਰਸ਼ਾਂ ਜਾਂ ਵਾਰ-ਵਾਰ ਦਫ਼ਤਰ ਆਉਣ ਨਾਲ ਅਰਜ਼ੀ ਦੀ ਪ੍ਰੋਸੈੱਸਿੰਗ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।

ਇਸ ਪ੍ਰਕਾਰ, ਐੱਫਆਈਐੱਫਓ (FIFO) (ਫਸਟ-ਇਨ-ਫਜਟ-ਆਊਟ) ਸਿਸਟਮ  ਦੇ ਜ਼ਰੀਏ ਪੱਖਪਾਤੀ ਜਾਂ ਚੋਣਵੀਂ ਕਾਰਵਾਈ ਦੀ ਪੂਰੀ ਤਰ੍ਹਾਂ ਸਮਾਪਤੀ ਹੋ ਗਈ ਹੈ। ਹੁਣ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਕੇਵਲ ਵਾਰੀ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ, ਜਿਸ ਨਾਲ ਸੇਵਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਸੁਨਿਸ਼ਚਿਤ ਹੋ ਰਹੀ ਹੈ। ਇਸ ਤੋਂ ਇਲਾਵਾ, ਸੇਵਾ ਅਰਜ਼ੀਆਂ ਦੀ ਕ੍ਰਮਬੱਧ ਪ੍ਰਕਿਰਿਆ ਵਿੱਚ ਮਨੁੱਖੀ ਵਿਵੇਕ ਨੂੰ ਹਟਾ ਕੇ, ਐੱਫਆਈਐੱਫਓ (FIFO) (ਫਸਟ-ਇਨ-ਫਜਟ-ਆਊਟ) ਵਿਧੀ ਕਿਸੇ ਵੀ ਅਣਉਚਿਤ ਪਿਰਤਾਂ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਦੀ ਹੈ ਅਤੇ ਇਸ ਦਫ਼ਤਰ ਦੇ ਅਧਿਕਾਰਿਤ ਕੰਮਕਾਜ ਵਿੱਚ ਜਨਤਾ ਦਾ ਵਿਸ਼ਵਾਸ ਹੋਰ ਮਜ਼ਬੂਤ ਕਰਦੀ ਹੈ।

ਇਸਟੇਟ ਅਫ਼ਸਰ ਨੇ ਕਿਹਾ ਕਿ, ਐੱਫਆਈਐੱਫਓ (FIFO) (ਫਸਟ-ਇਨ-ਫਜਟ-ਆਊਟ) ਸਿਸਟਮ ਨੂੰ ਲਾਗੂ ਕਰਨ ਤੋਂ ਇਲਾਵਾ, ਇਸਟੇਟ ਦਫ਼ਤਰ ਨੇ ਕਈ ਨਾਗਰਿਕ-ਅਨੁਕੂਲ ਸੁਧਾਰ ਕੀਤੇ ਹਨ ਜਿਨ੍ਹਾਂ ਵਿੱਚ ਦਸਤਾਵੇਜ਼ ਦੀ ਜ਼ਰੂਰਤ ਨੂੰ ਤਰਕਸੰਗਤ ਬਣਾਉਣਾ, ਘਟੇ ਹੋਏ ਦਸਤਾਵੇਜ਼ਾਂ ਦੇ ਜ਼ਰੀਏ ਅਰਜ਼ੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਅਤੇ ਸੇਵਾਵਾਂ ਦੀ ਪੂਰੀ ਔਨਲਾਇਨ ਅਤੇ ਕੰਪਿਊਟਰਾਇਜ਼ਡ ਨਿਪਟਾਰੇ ਦੀ ਦਿਸ਼ਾ ਵਿੱਚ ਕਦਮ ਸ਼ਾਮਲ ਹਨ। ਇਸਟੇਟ ਅਫ਼ਸਰ ਨੇ ਅੱਗੇ ਦੱਸਿਆ ਕਿ, ਆਉਣ ਵਾਲੇ ਸਮੇਂ ਵਿੱਚ, ਬਿਨੈਕਾਰ ਫਾਰਮ ਜਮ੍ਹਾਂ ਕਰਾਉਣ ਲਈ ਇਸਟੇਟ ਦਫ਼ਤਰ ਜਾਣ ਦੀ ਜ਼ਰੂਰਤ ਤੋਂ ਬਿਨਾ ਸਾਰੀਆਂ ਸੇਵਾਵਾਂ ਔਨਲਾਇਨ ਪ੍ਰਾਪਤ ਕਰ ਸਕਣਗੇ।


Comment As:

Comment (0)