Hindi

ਮਨੁੱਖੀ ਜਾਨ ਸਭ ਤੋਂ ਪਹਿਲਾਂ: ਦੀਪਇੰਦਰ ਸਿੰਘ ਢਿੱਲੋਂ ਦੀ ਕੋਸ਼ਿਸ਼ ਨਾਲ ਕੈਂਸਰ ਪੀੜਤ ਨੂੰ ਮਿਲੀ 3 ਲੱਖ ਰੁਪਏ ਦੀ ਆਰਥਿਕ

ਮਨੁੱਖੀ ਜਾਨ ਸਭ ਤੋਂ ਪਹਿਲਾਂ: ਦੀਪਇੰਦਰ ਸਿੰਘ ਢਿੱਲੋਂ ਦੀ ਕੋਸ਼ਿਸ਼ ਨਾਲ ਕੈਂਸਰ ਪੀੜਤ ਨੂੰ ਮਿਲੀ 3 ਲੱਖ ਰੁਪਏ ਦੀ ਆਰਥਿਕ ਮਦਦ 

ਮਨੁੱਖੀ ਜਾਨ ਸਭ ਤੋਂ ਪਹਿਲਾਂ: ਦੀਪਇੰਦਰ ਸਿੰਘ ਢਿੱਲੋਂ ਦੀ ਕੋਸ਼ਿਸ਼ ਨਾਲ ਕੈਂਸਰ ਪੀੜਤ ਨੂੰ ਮਿਲੀ 3 ਲੱਖ ਰੁਪਏ ਦੀ ਆਰਥਿਕ ਮਦਦ 


ਡੇਰਾਬੱਸੀ ,24 ਦਸੰਬਰ (ਜਸਬੀਰ ਸਿੰਘ)

ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਇੰਚਾਰਜ਼ ਦੀਪਇੰਦਰ ਸਿੰਘ ਢਿੱਲੋ ਨੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦਿਆਂ ਡੇਰਾਬੱਸੀ ਦੇ ਨਜ਼ਦੀਕੀ ਪਿੰਡ ਫਤਿਹਪੁਰ ਜੱਟਾਂ ਨਿਵਾਸੀ ਅਨਿਲ ਸਹੋਤਾ ਨੂੰ ਵੱਡੀ ਰਾਹਤ ਦਿੱਤੀ l
ਅਨਿਲ ਸਹੋਤਾ ਇਸ ਵੇਲੇ  ਏਕਿਊਟ ਲਿੰਫੋਬਲਾਸਟਿਕ ਲੂਕੀਮੀਆ ਕੈਂਸਰ (ਫਿਲਾਡੈਲਫੀਆ ਕਰੋਮੋਜ਼ੋਮ ਪਾਜ਼ਿਟਿਵ) ਵਰਗੀ ਗੰਭੀਰ ਬਿਮਾਰੀ ਨਾਲ ਪੀੜਤ ਹਨl 

 ਢਿੱਲੋ ਨੇ ਉਨਾਂ ਦੀ ਪਰਿਵਾਰਿਕ ਸਥਿਤੀ ਨੂੰ ਸਮਝਦਿਆਂ ਐਮਪੀ ਫੰਡ ਵਿੱਚੋਂ 3 ਲੱਖ ਰੁਪਏ ਦੀ ਵਿੱਤੀ ਮਦਦ ਮੰਜੂਰ ਕਰਵਾਈ l ਦੀਪਇੰਦਰ ਢਿੱਲੋ ਨੇ ਇਹ ਮਦਦ ਮੈਂਬਰ ਆਫ ਪਾਰਲੀਮੈਂਟ ਪਟਿਆਲਾ ਡਾ. ਧਰਮਵੀਰ ਗਾਂਧੀ ਦੁਆਰਾ ਮਨਜ਼ੂਰ ਕਰਵਾਈ ਗਈ l ਇਸ ਮਦਦ ਨਾਲ ਇਲਾਜ ਦੇ ਭਾਰੀ ਖਰਚਿਆਂ ਨਾਲ ਜੂਝ ਰਹੇ ਪਰਿਵਾਰ ਨੂੰ ਵੱਡੀ ਰਹਤ ਮਿਲੀ ਹੈ।
ਦੀਪਇੰਦਰ ਢਿੱਲੋਂ ਨੇ ਬੁੱਧਵਾਰ ਨੂੰ ਅਨਿਲ ਸਹੋਤਾ ਦੇ ਪਿੰਡ ਫਤਿਹਪੁਰ ਜੱਟਾਂ ਵਿਖੇ ਉਨ੍ਹਾਂ ਦੇ ਘਰ ਪਹੁੰਚ ਕੇ ਉਹਨਾਂ ਦਾ ਹਾਲ ਚਾਲ ਜਾਣਿਆ ਅਤੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਇਸ ਮੁਸ਼ਕਿਲ ਦੀ ਘੜੀ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਉਹਨਾਂ ਨੂੰ ਇਹ ਰਾਸ਼ੀ ਸੌਂਪੀ l

ਉਨ੍ਹਾਂ ਕਿਹਾ ਕਿ ਮਨੁੱਖੀ ਜਾਨ ਦੀ ਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਮਾਮਲੇ ਵਿੱਚ ਰਾਜਨੀਤੀ ਨੂੰ ਕਦੇ ਵੀ ਆੜ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਇਹ ਉਪਰਾਲਾ ਪਾਰਟੀ ਲਕੀਰਾਂ ਤੋਂ ਉੱਪਰ ਉੱਠ ਕੇ ਕੀਤਾ ਗਿਆ ਇੱਕ ਸਰਾਹਣਯੋਗ ਕਦਮ ਮੰਨਿਆ ਜਾ ਰਿਹਾ ਹੈ, ਜੋ ਸਮਾਜ ਲਈ ਇੱਕ ਸਕਾਰਾਤਮਕ ਸੁਨੇਹਾ ਦਿੰਦਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅੰਕਿਤ ਜੈਨ, ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ , ਸ਼ੈਬਾਨ ਵੀ ਹਾਜ਼ਰ ਸਨ।


Comment As:

Comment (0)