ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦਾ ਦੌਰਾ
ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦਾ ਦੌਰਾ
ਮਿਸ਼ਨ ਵਾਤਸਲਯ ਅਧੀਨ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਬਾਰੇ ਦਿੱਤੀ ਗਈ ਜਾਣਕਾਰੀ
ਤਰਨ ਤਾਰਨ, 29 ਜੁਲਾਈ :
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅਤੇ ਜੇ. ਜੇ. ਐਕਟ 2015 ਤਹਿਤ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਅਧੀਨ ਬਣੀ ਜੇਲ ਇੰਸਪੈਕਸ਼ਨ ਕਮੇਟੀ ਵੱਲੋਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ ਗਿਆ।
ਇਸ ਦੋਰਾਨ ਜੇਲ ਵਿੱਚ ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਇਹ ਵੀ ਪੜਤਾਲ ਕੀਤੀ ਗਈ ਕਿ ਜੇਲ ਵਿੱਚ ਕੋਈ 18 ਸਾਲ ਦੀ ਉਮਰ ਤੋਂ ਘਟ ਉਮਰ ਦਾ ਕੋਈ ਬੱਚਾ ਤਾਂ ਨਹੀ ਹੈ I
ਇਸ ਮੌਕੇ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਵੱਲੋਂ ਬੰਦ ਕੈਦੀਆਂ ਨੂੰ ਮਿਸ਼ਨ ਵਾਤਸਲਯ ਅਧੀਨ ਚੱਲ ਰਹੀ ਸਪੋੰਸਰਸ਼ਿਪ ਸਕੀਮ ਅਧੀਨ ਦਿੱਤੀ ਜਾਣ ਵਾਲੀ 4000 ਰੁਪਏ ਦੀ ਵਿਤੀ ਸਹਾਇਤਾ ਬਾਰੇ ਜਾਣਕਾਰੀ ਦਿਤੀ ਗਈ ਤਾਂ ਜੋ ਕੈਦੀ ਇਸ ਜੇਲ ਵਿੱਚ ਬੰਦ ਹਨ, ਜਿੰਨ੍ਹਾ ਦੇ ਘਰ ਵਿੱਚ ਉਨ੍ਹਾਂ ਤੋਂ ਇਲਾਵਾ ਕਮਾਉਣ ਵਾਲਾ ਕੋਈ ਹੋਰ ਨਹੀ ਸੀ ਤਾਂ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ I
ਕੇਂਦਰੀ ਜੇਲ ਦੇ ਸੁਪਰਡੇੰਟ ਸ. ਕੁਲਵਿੰਦਰ ਸਿੰਘ ਨੂੰ ਵੀ ਦੱਸਿਆ ਗਿਆ ਕਿ ਜੋ ਕੈਦੀ ਦੂਜੇ ਰਾਜ ਤੋਂ ਸਬੰਧਤ ਹਨ ਉਹਨਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾ ਦੇ ਰਾਜ ਵਿੱਚ ਇਸ ਸਕੀਮ ਦਾ ਲਾਭ ਦੇਣ ਲਈ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਦਫਤਰ ਵਲੋਂ ਤਾਲਮੇਲ ਕੀਤਾ ਜਾਵੇਗਾ ਅਤੇ ਪੜਤਾਲ ਉਪਰੰਤ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਜਿਲ੍ਹੇ ਦੀ ਜਿਲ੍ਹਾ ਬਾਲ ਸੁਰੱਖਿਆ ਯੂਨਿਟਾਂ ਰਾਹੀ ਲਾਭ ਦਿੱਤਾ ਜਾਵੇਗਾ। ਜੇਲ ਇੰਸਪੈਕਸ਼ਨ ਦੌਰਾਨ ਕੋਈ ਜੁਵੈਨਾਇਲ ਨਹੀ ਮਿਲਿਆ।
ਇੰਸਪੈਕਸ਼ਨ ਦੌਰਾਨ ਜੇਲ ਸੁਪਰਡੇੰਟ, ਸ਼੍ਰੀ ਵਰੁਣ ਸ਼ਰਮਾ, ਵਧੀਕ ਸੂਪਰਡੇਂਟ ਸ. ਹਰਪ੍ਰੀਤ ਸਿੰਘ, ਨੇਹਾ ਨਯੀਰ ਲੀਗਲ ਅਫਸਰ, ਪ੍ਰਦੀਪ ਕੁਮਾਰ ਕੌਂਸਲਰ, ਰਾਜਬੀਰ ਸਿੰਘ ਅਤੇ ਸ਼੍ਰੀ ਕਮਲਜੀਤ ਸਿੰਘ ਮੈਡੀਕਲ ਅਫ਼ਸਰ ਮੋਜੂਦ ਸਨ I