Hindi
BIS Surprised Raid

ਬੀ ਆਈ ਐਸ ਨੇ ਛਾਪੇ ਦੌਰਾਨ  ਨਕਲੀ ਆਈ ਐਸ ਆਈ ਮਾਰਕ ਵਾਲਾ ਪਲਾਈਬੋਰਡ ਕੀਤਾ ਜਬਤ

ਬੀ ਆਈ ਐਸ ਨੇ ਛਾਪੇ ਦੌਰਾਨ  ਨਕਲੀ ਆਈ ਐਸ ਆਈ ਮਾਰਕ ਵਾਲਾ ਪਲਾਈਬੋਰਡ ਕੀਤਾ ਜਬਤ

ਬੀ ਆਈ ਐਸ ਨੇ ਛਾਪੇ ਦੌਰਾਨ  ਨਕਲੀ ਆਈ ਐਸ ਆਈ ਮਾਰਕ ਵਾਲਾ ਪਲਾਈਬੋਰਡ ਕੀਤਾ ਜਬਤ
ਲੁਧਿਆਣਾ, 29 ਜੁਲਾਈ:
ਸ਼੍ਰੀ ਅਭਿਸ਼ੇਕ ਕੁਮਾਰ, ਵਿਗਿਆਨੀ- ਡੀ/ਜੁਆਇੰਟ ਡਾਇਰੈਕਟਰ ਅਤੇ ਸ਼੍ਰੀ ਸੌਰਭ ਵਰਮਾ, ਵਿਗਿਆਨੀ- ਸੀ/ਡਿਪਟੀ ਡਾਇਰੈਕਟਰ, ਸ਼੍ਰੀ ਅਜੈ ਮੌਰੀਆ, ਵਿਗਿਆਨੀ- ਡੀ/ਜੁਆਇੰਟ ਡਾਇਰੈਕਟਰ ਅਤੇ ਸ਼੍ਰੀ ਕੁਸ਼ਾਗਰਾ ਜਿੰਦਲ, ਵਿਗਿਆਨੀ- ਸੀ/ਡਿਪਟੀ ਡਾਇਰੈਕਟਰ ਅਤੇ ਸ਼੍ਰੀਮਤੀ ਤਾਲਿਕਾ, ਵਿਗਿਆਨੀ- ਡੀ/ਜੁਆਇੰਟ ਡਾਇਰੈਕਟਰ ਅਤੇ ਸ਼੍ਰੀ ਹਰਸ਼ ਸੋਨਕਰ, ਵਿਗਿਆਨੀ- ਸੀ/ਡਿਪਟੀ ਡਾਇਰੈਕਟਰ, ਸ਼੍ਰੀ ਸ਼੍ਰੀ  ਬਿਊਰੋ ਆਫ਼ ਇੰਡੀਅਨ ਸਟੈਂਡਰਡ (ਬੀ.ਆਈ.ਐਸ.) ਦੇ ਚੰਡੀਗੜ੍ਹ ਬ੍ਰਾਂਚ ਦਫ਼ਤਰ ਦੇ ਡਾਇਰੈਕਟਰ ਅਤੇ ਮੁਖੀ ਵਿਸ਼ਾਲ ਤੋਮਰ ਨੇ ਪਲਾਈਵੁੱਡ ਅਤੇ ਪਲਾਈਬੋਰਡਾਂ 'ਤ ਆਈ.ਐਸ.ਆਈ. ਮਾਰਕ ਦੀ ਦੁਰਵਰਤੋਂ ਨੂੰ ਰੋਕਣ ਲਈ 29-0 7-20 25 ਨੂੰ ਮੈਸਰਜ਼ ਗਣਪਤੀ ਟਿੰਬਰ ਅਤੇ ਪਲਾਈਵੁੱਡ ਇੰਮਪੋਰੀਅਮ, ਮੈਸਰਜ਼ ਸੀ.ਐਲ. ਕਾਲਰਾ ਟਿੰਬਰ ਅਤੇ ਆਇਰਨ ਸਟੋਰ, ਮੈਸਰਜ਼ ਐਮ.ਪੀ. ਟਿੰਬਰ ਅਤੇ ਆਇਰਨ ਮਰਚੈਂਟ, ਲੁਧਿਆਣਾ, ਪੰਜਾਬ ਵਿਖੇ ਇੱਕ
ਇਨਫੋਰਸਮੈਂਟ ਛਾਪਾ ਯਾਨੀ ਤਲਾਸ਼ੀ ਅਤੇ ਜ਼ਬਤੀ ਕਾਰਵਾਈ ਕੀਤੀ।  ਛਾਪੇਮਾਰੀ ਦੌਰਾਨ, ਲਗਭਗ 1200 ਪਲਾਈਵੁੱਡ ਦੇ ਟੁਕੜੇ ਅਤੇ ਨਕਲੀ ISI ਮਾਰਕ ਵਾਲਾ ਪਲਾਈਬੋਰਡ ਜ਼ਬਤ ਕਰਕੇ ਸੀਲ ਕਰ ਦਿੱਤਾ ਗਿਆ।
BIS ਚੰਡੀਗੜ੍ਹ ਦਫ਼ਤਰ ਵੱਲੋਂ ਅਪਰਾਧੀਆਂ ਵਿਰੁੱਧ ਬਿਊਰੋ ਆਫ਼ ਇੰਡੀਅਨ ਸਟੈਂਡਰਡ ਐਕਟ, 2016 ਦੇ ਤਹਿਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਹ ਅਪਰਾਧ BIS
ਐਕਟ, 2016 ਦੇ ਅਨੁਸਾਰ 2 ਸਾਲ ਤੱਕ ਦੀ ਕੈਦ ਜਾਂ 2 ਲੱਖ ਰੁਪਏ ਤੋਂ ਘੱਟ ਜੁਰਮਾਨਾ ਜਾਂ ਦੋਵਾਂ ਨਾਲ ਸਜ਼ਾਯੋਗ ਹੈ।
ਕਈ ਵਾਰ ਦੇਖਿਆ ਗਿਆ ਹੈ ਕਿ ਨਕਲੀ ISI ਮਾਰਕ ਵਾਲੇ ਉਤਪਾਦ
ਬਹੁਤ ਮੁਨਾਫ਼ੇ ਲਈ ਆਮ ਖਪਤਕਾਰਾਂ ਨੂੰ ਤਿਆਰ ਅਤੇ ਵੇਚੇ ਜਾਂਦੇ ਹਨ। ਇਸ ਲਈ, ਲੋਕਾਂ ਨੂੰ
ਖਰੀਦਣ ਤੋਂ ਪਹਿਲਾਂ BIS ਵੈੱਬਸਾਈਟ http://w w w .bis.gov.in ਅਤੇ ਪਲੇ ਸਟੋਰ ’ਤੇ ਉਪਲਬਧ BIS CARE ਐਪ
ਤੇ ਜਾ ਕੇ ਉਤਪਾਦ 'ਤੇ ISI ਮਾਰਕ ਦੀ ਅਸਲੀਅਤ ਦਾ ਪਤਾ ਲਗਾਉਣਾ ਚਾਹੀਦਾ ਹੈ।  ਇਸ ਲਈ, ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਉਤਪਾਦ 'ਤੇ ISI ਮਾਰਕ ਦੀ ਦੁਰਵਰਤੋਂ ਦਾ ਕੋਈ ਮਾਮਲਾ ਮਿਲਦਾ ਹੈ, ਤਾਂ ਇਸ ਦੀ ਸੂਚਨਾ BIS ਦੇ ਮੁੱਖੀ, ਚੰਡੀਗੜ੍ਹ ਸ਼ਾਖਾ ਦਫ਼ਤਰ, ਪਲਾਟ ਨੰਬਰ 4 A, ਸੈਕਟਰ 27-B, ਮੱਧ ਮਾਰਗ, ਚੰਡੀਗੜ੍ਹ -1 60 0 1 9 ਨੂੰ ਦਿੱਤੀ ਜਾ ਸਕਦੀ ਹੈ। ਅਜਿਹੀਆਂ ਸ਼ਿਕਾਇਤਾਂ BIS
website http://w਼ w਼w .bis.gov.in, chbo1 @bis.gov.in ਪਤੇ 'ਤੇ ਈਮੇਲ ਕਰਕੇ ਜਾਂ 0 1 72-2650 290 'ਤੇ ਟੈਲੀਫੋਨ ਕਰਕੇ ਵੀ ਕੀਤੀਆਂ ਜਾ ਸਕਦੀਆਂ ਹਨ। ਅਜਿਹੀ ਜਾਣਕਾਰੀ ਦੇ ਸਰੋਤ ਨੂੰ ਗੁਪਤ ਰੱਖਿਆ ਜਾਵੇਗਾ।

 


Comment As:

Comment (0)