Hindi
IMG-20251224-WA0052

ਸਿਹਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰਾਸ਼ਟਰੀ ਟੀਕਾਕਰਣ ਦਿਵਸ - ਪਲਸ ਪੋਲੀਓ

ਸਿਹਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰਾਸ਼ਟਰੀ ਟੀਕਾਕਰਣ ਦਿਵਸ - ਪਲਸ ਪੋਲੀਓ ਮੁਹਿੰਮ 2025 ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।

ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ

ਪ੍ਰੈੱਸ ਨੋਟ

ਸਿਹਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰਾਸ਼ਟਰੀ ਟੀਕਾਕਰਣ ਦਿਵਸ - ਪਲਸ ਪੋਲੀਓ ਮੁਹਿੰਮ 2025 ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।

ਪਲਸ ਪੋਲੀਓ ਮੁਹਿੰਮ 21 ਦਸੰਬਰ ਤੋਂ 23 ਦਸੰਬਰ 2025 ਤੱਕ ਚਲਾਈ ਗਈ, ਜਿਸ ਦੌਰਾਨ ਜਨਮ  ਤੋਂ ਲੈਕੇ 5 ਵਰ੍ਹੇ ਉਮਰ ਵਰਗ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ (bOPV) ਦੀਆਂ ਦੋ ਬੂੰਦਾਂ ਪਿਲਾਈਆਂ ਗਈਆਂ।

ਯੂਟੀ ਵਿੱਚ ਪੂਰੀ ਕਵਰੇਜ ਸੁਨਿਸ਼ਚਿਤ ਕਰਨ ਲਈ, 471 ਟੀਕਾਕਰਣ ਬੂਥ ਸਥਾਪਿਤ ਕੀਤੇ ਗਏ, ਜਿਨ੍ਹਾਂ ਦੀ ਨਿਗਰਾਨੀ 99 ਸੈਕਟਰ ਸੁਪਰਵਾਇਜ਼ਰਾਂ ਦੁਆਰਾ ਕੀਤੀ ਗਈ। ਇਸ ਤੋਂ ਇਲਾਵਾ, 21 ਅਤੇ 22 ਦਸੰਬਰ 2025 ਨੂੰ "ਤਾਰੇ ਜ਼ਮੀਨ ਪਰ" ਨਾਇਟ ਵਿਜਿਲ ਗਤੀਵਿਧੀ ਆਯੋਜਿਤ ਕੀਤੀ ਗਈ, ਜਿਸ ਦੇ ਤਹਿਤ ਚਾਰ ਸਮਰਪਿਤ ਟੀਮਾਂ ਨੇ ਰਾਤ ਦੇ ਸਮੇਂ ਬੱਚਿਆਂ ਨੂੰ ਟੀਕਾਕਰਣ ਕੀਤਾ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਈ ਵੀ ਬੱਚਾ ਇਸ ਤੋਂ ਵੰਚਿਤ ਨਾ ਰਹਿ ਜਾਵੇ।

ਸਾਰੇ ਨਗਰ ਕੌਂਸਲਰਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਪਲਸ ਪੋਲੀਓ ਬੂਥਾਂ ਦਾ ਉਦਘਾਟਨ ਕੀਤਾ, ਜੋ ਕਿ ਮਜ਼ਬੂਤ ​​ਭਾਈਚਾਰਕ ਭਾਗੀਦਾਰੀ ਅਤੇ ਸਥਾਨਕ ਲੀਡਰਸ਼ਿਪ ਸਮਰਥਨ ਨੂੰ ਦਰਸਾਉਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ/WHO), ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ/UNDP) ਅਤੇ ਰੋਟਰੀ ਸਹਿਤ ਵਿਭਿੰਨ ਸੰਗਠਨਾਂ ਨੇ ਵੀ ਇਸ ਮੁਹਿੰਮ ਦੇ ਸਫ਼ਲ ਲਾਗੂਕਰਨ ਵਿੱਚ ਸਰਗਰਮ ਭਾਗੀਦਾਰੀ ਅਤੇ ਸਹਿਯੋਗ ਪ੍ਰਦਾਨ ਕੀਤਾ। 

ਤਿੰਨ ਦਿਨਾਂ ਮੁਹਿੰਮ ਦੌਰਾਨ, ਕੁੱਲ 95,218 ਬੱਚਿਆਂ ਦਾ ਟੀਕਾਕਰਣ ਕੀਤਾ ਗਿਆ ਅਤੇ ਪਲਸ ਪੋਲੀਓ ਟੀਮਾਂ ਨੇ ਚੰਡੀਗੜ੍ਹ ਭਰ ਵਿੱਚ 2,78,205 ਘਰਾਂ ਦਾ ਦੌਰਾ ਕੀਤਾ।

ਸਿਹਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੇ ਵਸਨੀਕਾਂ ਦਾ ਉਨ੍ਹਾਂ ਦੇ ਸਹਿਯੋਗ ਅਤੇ ਇਹ ਯਕੀਨੀ ਬਣਾਉਣ ਲਈ ਹਾਰਦਿਕ ਧੰਨਵਾਦ ਕਰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ, ਜਿਸ ਨਾਲ ਪੋਲੀਓ ਮੁਕਤ ਭਾਰਤ ਦੇ ਲਕਸ਼ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ ਹੈ।


Comment As:

Comment (0)